ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/318

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਇਆਂ ਤੇ ਫਿਰ ਮੁੜ ਆਇਆਂ । ਸੋਫੀਆ ਵੈਸੀਲਿਵਨਾ ਅੱਖਾਂ ਨਾਲ ਓਹਨੂੰ ਜਾਂਦੇ ਨੂੰ ਵੇਖਦੀ ਰਹੀ ਤੇ ਆਪਣੀ ਗੱਲ ਬਾਤ ਜਾਰੀ ਰੱਖੀ।

"ਫਿਲਪ ! ਮਿਹਰਬਾਨੀ ਕਰਕੇ ਉਹ ਪਰਦੇ ਸੁੱਟਦੇ," ਜਦ ਘੰਟੀ ਦੀ ਅਵਾਜ਼ ਉੱਪਰ ਇਕ ਗੁਲ ਜੇਹਾ ਹਜੂਰੀਆ ਵਰਦੀ ਪਾਈ ਹੋਈ ਉੱਪਰ ਆਇਆ, ਉਸ ਨੇ ਉੱਸੇ ਬਾਰੀ ਵਲ ਇਸ਼ਾਰਾ ਕਰਕੇ ਹੁਕਮ ਦਿਤਾ ।

"ਨਹੀਂ-ਭਾਵੇਂ ਤੂੰ ਕੁਛ ਕਹੇਂ ਉਸ ਵਿੱਚ ਫਕੀਰੀ ਦੇ ਭਾਵ ਜਰੂਰ ਹਨ । ਫਕੀਰੀ ਦੇ ਭਾਵ ਬਿਨਾ ਕਾਵਯ ਦੇ ਇਹ ਰਸ ਬਝ ਹੀ ਨਹੀਂ ਸਕਦੇ," ਉਸ ਕਹਿਆ, ਪਰ ਆਪਣੀਆਂ ਦੋਹਾਂ ਕਾਲੀਆਂ ਅੱਖਾਂ ਵਿੱਚੋਂ ਇਕ ਅੱਖ ਨਾਲ ਗੁੱਸੇ ਜੇਹੇ ਵਿੱਚ ਓਸ ਹਜੂਰੀਏ ਵਲ ਵੇਖਿਆ ਕਿ ਪਰਦੇ ਕਿਸ ਤਰਾਂ ਤਲੇ ਸੁੱਟ ਰਿਹਾ ਹੈ । "ਕਾਵਯ ਬਿਨਾਂ ਫਕੀਰੀ ਵੀ ਇਕ ਵਹਿਮ ਹੈ, ਤੇ ਬਿਨਾਂ ਫਕੀਰੀ ਦੇ ਨਜ਼ਮ ਬਸ ਨਸਰ ਹੈ," ਓਹ ਦੱਬੀ ਗਈ, ਇਕ ਉਦਾਸ ਹੱਸੀ ਜੇਹੀ ਹਸਦੇ ਪਰ ਨਿਗਾਹ ਓਹਦੀ ਉੱਪਰ ਆਪਣੇ ਨੌਕਰ ਤੇ ਬਾਰੀ ਵਲ ਹੀ ਗੱਡੀ ਰਹੀ । "ਫਿਲਪ! ਓਹ ਪਰਦਾ ਨਹੀਂ, ਉਹ ਦੂਆ ਵੱਡੀ ਬਾਰੀ ਵਾਲਾ," ਉਸ ਇਕ ਅਤਿ ਦੁਖੀ ਬੰਦੇ ਦੀ ਸੁਰ ਵਿੱਚ ਓਹਨੂੰ ਇਹ ਕਹਿਆ ਸੋਫੀਆ ਵੈਸੀਲਿਵਨਾ ਅਪਣੇ ਆਪ ਵਿੱਚ ਇਸ ਕਰਕੇ ਦੁਖੀ ਹੋ ਰਹੀ ਸੀ ਕਿ ਹਾਏ ਉਹਨੂੰ ਇੰਨਾ ਵੀ ਹੁਕਮ ਦੇਣ ਦੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਸੀ, ਤੇ ਆਪਣਾ ਇਹ ਮਹਾਨ ਦੁਖ ਗਲਤ ਕਰਨ ਲਈ ਉਹ ਆਪਣੀ ਹੀਰੇ ਦੀਆਂ ਛਾਪਾਂ

੨੮੪