ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/317

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਭੁੱਸ ਜੇਹਾ ਸੀ ਤੇ ਇਓਂ ਇਸੇ ਤਰੀਕੇ ਨਾਲ ਗਲੇ ਤੇ ਮੂੰਹ ਦੇ ਪੱਠਿਆਂ ਨਸਾਂ ਨੂੰ ਹਿਲਾਉਣ ਦੀ ਆਦਤ ਪਈ ਹੋਈ ਸੀ । ਤੇ ਕੋਲੋਸੋਵ ਨੇ ਕੁਛ ਵੋਧਕਾ ਸ਼ਰਾਬ, ਲਿਕਰ ਆਦਿ ਸਭ ਛਕੀਆਂ ਹੋਈਆਂ ਸਨ, ਅੱਧਾ ਪਚੱਧਾ ਮਦ ਹੋਸ਼ ਭੀ ਸੀ। ਗਰਾਵਾਂ ਦੇ ਲੋਕਾਂ ਵਾਂਗ ਨਸ਼ਈ ਨਹੀਂ ਸੀ ਜਿਹੜੇ ਵਿਚਾਰੇ ਕਦੀ ਕਦੀ ਪੀਂਦੇ ਹਨ ਪਰ ਉਨ੍ਹਾਂ ਸ਼ਹਿਰੀਆਂ ਵਾਂਗ ਜਿਹੜੇ ਰੋਜ਼ ਪੀਣ ਦੇ ਆਦੀ ਹੁੰਦੇ ਹਨ। ਉਹਦਾ ਸਿਰ ਨਹੀਂ ਸੀ ਚਕਰਾ ਰਹਿਆ । ਓਹ ਬੇਹੂਦਾ ਫਜ਼ੂਲ ਬਕਵਾਸ ਕਰ ਰਹਿਆ ਸੀ ਜਿਵੇਂ ਗੈਰਮਾਮੂਲੀ ਜੋਸ਼ ਜੇਹੇ ਵਿੱਚ ਸੀ । ਕੁਛ ਤਾਂ ਨਸ਼ੇ ਦਾ ਚੱਕਿਆ ਹੋਇਆ ਤੇ ਕੁਛ ਮੇਰੇ ਜੇਹੇ ਹੋਰ ਕੋਈ ਨਹੀਂ ਦੇ ਮਾਨ ਸ਼ਾਨ ਵਿੱਚ । ਨਿਖਲੀਊਧਵ ਨੇ ਇਹ ਵੀ ਤੱਕਿਆ ਕਿ ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਗੱਲਾਂ ਕਰਦਿਆਂ ਵਿੱਚ ਵੀ ਸਾਹਮਣੀ ਇਕ ਬਾਰੀ ਵਲ ਵੇਖਦੀ ਸੀ । ਸ਼ਾਇਦ ਇਹ ਗੱਲ ਸੀ ਕਿ ਬਾਰੀ ਵਿੱਚੋਂ ਤਿਰਛੀ ਪੈਂਦੀ ਸੂਰਜ ਦੀ ਕਿਰਨ ਕਿਧਰੇ ਉਹਦੇ ਮੂੰਹ ਤੇ ਪੈ ਕੇ ਦੁਜਿਆਂ ਨੂੰ ਓਹਦੀ ਅਸਲੀ ਉਮਰ ਦਾ ਠੀਕ ਅੰਦਾਜ਼ਾ ਹੀ ਨ ਦੇ ਦੇਵੇ।

"ਹਾਂ, ਆਪ ਨੇ ਸੱਚ ਕਹਿਆ ਹੈ," ਕੋਲੋਸੋਵ ਦੀ ਕਹੀ ਗੱਲ ਨੂੰ ਇਓਂ ਗੌਲਦੀ ਨਾਲੇ ਹੀ ਓਸ ਇਕ ਆਪਣੇ ਪਲੰਘ ਦੇ ਨਾਲ ਲੱਗੇ ਬਿਜਲੀ ਦੀ ਘੰਟੀ ਦੇ ਬਟਨ ਨੂੰ ਦਬਾਇਆ । (ਇਹ ਨੌਕਰ ਬੁਲਾਣ ਵਾਲੀ ਘੰਟੀ ਸੀ)———ਡਾਕਟਰ ਉੱਠਿਆ ਤੇ ਇਕ ਐਸੇ ਪੁਰਸ਼ ਵਾਂਗ ਜਿਹਦੀ ਘਰ ਵਿੱਚ ਬੜੀ ਬੇਤਕੱਲਫੀ ਹੋਵੇ, ਉਸ ਕਮਰੇ ਥੀਂ ਚਲਾ

੨੮੩