ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/315

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਜ ਖੁੱਲ੍ਹ ਹੀ ਨੇ ਜਾਵੇ । ਉਹਦੇ ਕੋਈ ਐਸਾ ਲਫਜ਼ ਮੂਹੋਂ ਨਿਕਲ ਹੀ ਨ ਜਾਵੇ ।

"ਹਾਏ ! ਇਹ ਕੀ ਕਹਿਆ ਜੇ———ਕੇਹੀ ਦੁਖੀ ਕਰਨ ਵਾਲੀ ਗੱਲ ਹੈ, ਕਿਉਂ ? ਆਪ ਵਿੱਚ ਤਾਂ ਕੋਮਲ ਹੁਨਰਾਂ ਲਈ ਖਾਸ ਖੁਦਾਦਾਦ ਲਿਆਕਤ ਹੈ । ਮੈਂ ਰਿਪਨ ਦੇ ਆਪਣੇ ਮੂਹੋਂ ਆਪ ਦੀ ਉਸਤਤ ਸੁਣੀ ਹੈ," ਤਾਂ ਉਸ ਕੋਲੋਸੋਵ ਵਲ ਮੂੰਹ ਕਰਕੇ ਆਖਿਆ।

"ਇਹ ਫਾਫਾਂ ਬੁੱਢੀ ਝੂਠ ਬੋਲਣ ਥੀਂ ਵੀ ਨਹੀਂ ਸ਼ਰਮਾਉਂਦੀ," ਨਿਖਲੀਊਧਵ ਨੇ ਆਪਣੇ ਮਨ ਵਿੱਚ ਕਹਿਆ ਤੇ ਮੱਥੇ ਉੱਪਰ ਵੱਟ ਪਾਇਆ ।

ਜਦ ਓਹਨੂੰ ਯਕੀਨ ਹੋ ਗਇਆ ਕਿ ਅਜ ਨਿਖਲੀਊਧਵ ਦੀ ਤਬੀਅਤ ਇੰਨੀ ਵਿਗੜੀ ਹੋਈ ਹੈ ਕਿ ਓਹ ਕਿਸੇ ਦੇ ਅੱਡੇ ਨਹੀਂ ਲਗੇਗਾ ਤੇ ਓਹਨੂੰ ਕਿਸੀ ਸੋਹਣੀ ਤੇ ਚਲਾਕ ਗੱਲ ਬਾਤ ਵਿੱਚ ਨਹੀਂ ਲਿਆ ਸੱਕੇਗੀ, ਤਦ ਉਹ ਸੋਫੀਆ ਵੈਸੀਲਿਵਨਾ ਕੋਲੋਸੋਵ ਵਲ ਮੁੜ ਕੇ ਇਕ ਨਵੇਂ ਛਪੇ ਨਾਟਕ ਬਾਬਤ ਓਹਦੀ ਰਾਏ ਪੁੱਛਣ ਲਗ ਪਈ । ਉਸ ਨੇ ਐਸੇ ਲਹਿਜੇ ਨਾਲ ਗੱਲ ਸ਼ੁਰੂ ਕੀਤੀ ਜਿਵੇਂ ਜੋ ਕੁਛ ਕੋਲੋਸੋਵ ਓਹਨੂੰ ਦੱਸੇਗਾ, ਉਸ ਨਾਲ ਓਹਦੇ ਉੱਠੇ ਸਾਰੇ ਸ਼ਕ ਸ਼ੁਬੇ ਨਵਿਰਤ ਹੋ ਜਾਣਗੇ ਤੇ ਓਹਦੀ ਅਮੋਲਕ ਰਾਏ ਦਾ ਹਰ ਇਕ ਲਫਜ਼ ਅਮਰ

੨੮੧