ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/313

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਓਹਨੂੰ ਆਪ ਅੰਦਰੋਂ ਇਕ ਕਰਹੈਤ ਜੇਹੀ ਪ੍ਰਤੀਤ ਹੋਈ। ਇਕ ਨੀਵੀਂ ਗਦੇਲੀ ਵਾਲੀ ਕੁਰਸੀ ਉੱਪਰ ਤਿਪਾਈ ਦੇ ਲਾਗੇ ਬੈਠਾ ਕੋਸੋਲੋਵ ਕਾਫ਼ੀ ਦੇ ਪਿਆਲੇ ਵਿੱਚ ਮਿੱਠਾ ਮਿਲਾ ਰਹਿਆ ਸੀ। ਸ਼ਰਾਬ (ਲਿਕਰ) ਦਾ ਇਕ ਗਲਾਸ ਮੇਜ਼ ਉੱਪਰ ਪਇਆ ਸੀ । ਮਿੱਸੀ ਨਿਖਲੀਉਧਵ ਨਾਲ ਆਈ ਸੀ, ਪਰ ਉੱਥੇ ਠਹਿਰੀ ਨਾਂਹ ।

"ਜਦ ਮਾਮਾ ਆਪ ਲੋਕਾਂ ਥੀਂ ਦਿੱਕ ਆ ਜਾਵੇ ਤਦ ਤੁਸੀ ਮੇਰੇ ਪਾਸ ਆ ਜਾਣਾ", ਮਿੱਸੀ ਨੇ ਕੋਸੋਲੋਵ ਤੇ ਨਿਖਲੀਊਧਵ ਵਲ ਮੁਖਾਤਿਬ ਹੋਕੇ ਕਹਿਆ ਤੇ ਇਓਂ ਬੋਲੀ ਜਿਵੇਂ ਓਹਦੇ ਅੰਦਰ ਕੋਈ ਤ੍ਰੇੜ ਆ ਰਹੀ ਹੈ ਤੇ ਘਾਟ ਜੇਹੀ ਪੈ ਰਹੀ ਹੁੰਦੀ ਹੈ, ਤੇ ਓਹ ਖੁਸ਼ੀ ਖੁਸ਼ੀ ਮੁਸਕਰਾਂਦੀ ਮੋਟੇ ਗਲੀਚੇ ਉੱਪਰ ਪੈਰ ਧਰਦੀ ਚਲੀ ਗਈ ।

"ਆਓ ਜੀ ਪਿਆਰੇ ਮਿਤ੍ਰ-ਬਹਿ ਜਾਓ ਤੇ ਗੱਲ ਬਾਤ ਕਰੋ," ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਨੇ ਆਪਣੇ ਲੰਮੇ ਦੰਦ ਦੱਸਦੀ ਹੋਈ, ਪ੍ਰਤੱਖ ਕੂੜੀ ਨਜ਼ਰ ਆਉਂਦੀ ਮੁਸਕਰਾਹਟ ਭਰ ਕੇ ਜਿਹੜਾ ਕੂੜ ਦਿਖਾਵਾ ਉਹਦੀ ਆਦਤ ਹੋ ਚੁੱਕਾ ਸੀ, ਕਹਿਆ———ਇਹਦੇ ਦੰਦ ਆਪਣੇ ਅਸਲੀ ਦੰਦਾਂ ਨਾਲ ਰੂ-ਬਹੂ ਮਿਲਦੇ ਸਨ ।

"ਮੈਂ ਸੁਣਿਆ ਹੈ ਆਪ ਕਚਹਿਰੀ ਥੀਂ ਬੜੇ ਹੀ ਉਦਾਸ ਆਏ ਓ, ਮੇਰੀ ਜਾਚੇ ਆਪ ਜੇਹੇਆਂ ਦਿਲ ਵਾਲਿਆਂ ਬੰਦਿਆਂ ਲਈ ਏਹੋ ਜੇਹੀਆਂ ਥਾਵਾਂ ਤੇ ਜਾ ਕੇ ਮੁਕੱਦਮਿਆਂ

੨੭੯