ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/312

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੭

ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਮਿੱਸੀ ਦੀ ਮਾਂ, ਆਪਣਾ ਬੜਾ ਵਿਸਥਾਰ ਵਾਲਾ ਤੇ ਚੰਗਾ ਚੋਖਾ, ਮਕੱਵੀ ਖਾਣਾ ਮੁਕਾ ਚੁੱਕੀ ਸੀ । (ਉਹ ਤਾਂ ਹਮੇਸ਼ਾਂ ਇਕੱਲੀ ਹੀ ਰੋਟੀ ਖਾਂਦੀ ਹੁੰਦੀ ਸੀ ਤੇ ਸਬਬ ਇਹ ਸੀ ਕਿ ਉਹ ਨਹੀਂ ਸੀ ਚਾਹੁੰਦੀ ਕਿ ਉਹਦਾ ਇਹ ਕਸੋਹਣਾ ਜੇਹਾ ਕੰਮ ਹੋਰ ਕਿਓਂ ਕੋਈ ਤੱਕੇ) । ਉਹਦੇ ਪਲੰਘ ਦੇ ਨਾਲ ਹੀ ਇਕ ਤਿਪਾਈ ਪਈ ਹੋਈ ਸੀ । ਉਸ ਉੱਪਰ ਕਾਫੀ ਰੱਖੀ ਹੋਈ ਸੀ-ਤੇ ਓਹ ਇਕ ਨਲੇਰ ਜੇਹੇ ਵਿੱਚ ਤਮਾਕੂ ਪੀ ਰਹੀ ਸੀ । ਸ਼ਾਹਜ਼ਾਦੀ ਸੋਫੀਆ ਵੇਸੀਲਿਵਨਾ ਇਕ ਲੰਮੀ, ਪਤਲੀ ਜਨਾਨੀ ਸੀ-ਵਾਲ ਕਾਲੇ, ਅੱਖਾਂ ਮੋਟੀਆਂ ਮੋਟੀਆਂ, ਲੰਮੇ ਲੰਮੇ ਦੰਦ। ਅਤੇ ਓਹ ਇਸ ਬੁੱਢੀ ਉਮਰ ਵਿੱਚ ਵੀ ਜਵਾਨ ਹੋਣ ਦਾ ਕੂੜਾ ਮਾਨ ਕਰ ਰਹੀ ਸੀ ।

ਓਹਦੀ ਡਾਕਟਰ ਨਾਲ ਬੇਤੁਕੱਲਫ ਖੁੱਲ੍ਹ ਬਾਬਤ ਲੋਕਾਂ ਵਿੱਚ ਗੱਲਾਂ ਚਲ ਰਹੀਆਂ ਸਨ । ਕੁਛ ਸਮੇਂ ਥੀਂ ਨਿਖਲੀਊਧਵ ਨੂੰ ਵੀ ਇਸ ਦਾ ਪਤਾ ਸੀ । ਪਰ ਜਦ ਡਾਕਟਰ ਨੂੰ ਓਹਦੇ ਪਲੰਘ ਦੇ ਲਾਗੇ ਬੈਠਿਆਂ ਦੇਖਿਆ, ਉਹ ਉਹਦੀ ਥਿੰਧੀ, ਅਧ ਵਿੱਚੋਂ ਚੀਰੀ ਚਮਕਦੀ ਦਾੜ੍ਹੀ-ਨ ਸਿਰਫ ਓਹਨੂੰ ਉਨ੍ਹਾਂ ਬਾਬਤ ਲੋਕਾਂ ਦੀਆਂ ਕੀਤੀਆਂ ਗੱਲਾਂ ਯਾਦ ਆਈਆਂ,