ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/309

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਇਹੋ ਜੇਹੇ ਬੰਦਿਆਂ ਵਿੱਚੋਂ ਇਕ ਮੰਨਿਆ ਗਇਆ ਸੀ, ਕਿਉਂਕਿ ਓਹ ਅੱਜੜ-ਲੋਕਾਂ ਕੋਲੋਂ ਜ਼ਿਆਦਾ ਅਕਲ ਵਾਲਾ ਸੀ ਤੇ ਨਾਲੇ ਉਹਦੀ ਮਾਂ ਇਸ ਟੱਬਰ ਨਾਲ ਬਹੁਤ ਆਪਤਵੱਲੀ ਰੱਖਦੀ ਸੀ ਤੇ ਨਾਲੇ ਵਿਚਲੀ ਗਲ ਇਹ ਵੀ ਸੀ ਕਿ ਸਭ ਚਾਹੁੰਦੇ ਸਨ ਕਿ ਜੇ ਮਿੱਸੀ ਦਾ ਵਿਆਹ ਇਸ ਨਾਲ ਹੋ ਜਾਏ ਤਾਂ ਕੇਹੀ ਚੰਗੀ ਗੱਲ ਹੋਵੇ ।

ਸੋਫੀਆ ਵੈਸੀਲਿਵਨਾ ਦਾ ਕਮਰਾ ਵੱਡੇ ਤੇ ਛੋਟੇ ਦੋਹਾਂ ਗੋਲ ਕਮਰਿਆਂ ਥੀਂ ਪਰੇ ਸੀ । ਜਦ ਸੀ ਤੇ ਇਹ ਦੋਵੇਂ ਵੱਡੇ ਡਰਾਇੰਗ ਕਮਰੇ ਵਿੱਚ ਪੁਜੇ ਤਾਂ ਮਿੱਸੀ ਓਥੇ ਪਈ ਹੋਈ ਇਕ ਸੋਨੇ ਦੀ ਕੁਰਸੀ ਦੀਆਂ ਬਾਹਾਂ ਫੜ ਕੇ ਉਹਦੇ ਮੁੰਹ ਵੱਲ ਆਪਣਾ ਮੂੰਹ ਕਰਕੇ ਕਿਸੇ ਖਾਸ ਦਲੇਰੀ ਨਾਲ ਉਹਦੇ ਸਾਹਮਣੇ ਖੜੀ ਨ ਹੋ ਗਈ ।

ਮਿੱਸੀ ਦੀ ਬੜੀ ਖਾਹਿਸ਼ ਸੀ ਕਿ ਓਹਦੇ ਨਾਲ ਉਹਦਾ ਵਿਆਹ ਹੋਵੇ । ਓਹ ਓਸ ਲਈ ਇਕ ਜੋਗ ਵਰ ਸੀ । ਤੇ ਓਹ ਓਹਨੂੰ ਪਸੰਦ ਵੀ ਕਰਦੀ ਸੀ ਤੇ ਉਸ ਇਹ ਖਿਆਲ ਆਪਣੇ ਅੰਦਰ ਬੰਨ੍ਹ ਵੀ ਲਿਆ ਸੀ, ਕਿ ਓਹ ਉਹਦਾ ਹੋਵੇ ਭਾਵੇਂ ਓਹ ਆਪ ਉਹਦੀ ਹੋਵੇ ਨ ਹੋਵੇ । ਇਸ ਨਿਸ਼ਾਨੇ ਪਿੱਛੇ ਤੁਰੀ ਜਾਂਦੀ ਸੀ । ਓਹਨੂੰ ਇਸ ਗੱਲ ਦਾ ਪਿੱਛਾ ਕਰਨ ਦਾ ਕੋਈ ਖਾਸ ਤ੍ਰੀਕਾ ਪਤਾ ਨਹੀਂ ਸੀ, ਪਰ ਉਹ ਬੜੀ ਹੀ ‘ਨ-ਛੋੜੂੰਗੀ-ਤੁਝੇ-' ਵਾਲੀ ਲਾਲਸਾ ਵਿੱਚ ਇਸ ਗੱਲ ਪਿੱਛੇ ਪਈ ਹੋਈ ਸੀ । ਉਹਦੀ ਇਹ ਜ਼ਿਦ ਓਹੋ ਜੇਹੀ ਪ੍ਰਤੀਤ ਹੁੰਦੀ ਸੀ, ਜਿਹੋ

੨੭੫