ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/308

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕਾਂ ਦੇ ਘਰ ਮਹਿਮਾਨ ਆਵਣਾ ਤੇ ਨਾਲੇ ਉਨਾਂ ਨਾਲ ਇਹੋ ਜੇਹਾ ਰੁੱਖਾ ਸਲੂਕ ਕਰਨਾ" , ਆਪਣੇ ਵਤੀਰੇ ਬਾਬਤ ਸੋਚਣ ਲੱਗਾ, ਤੇ ਫਿਰ ਪਿਆਰੂਆ ਜੇਹਾ ਹੋਣ ਨੂੰ ਉਹਨੂੰ ਕਹਿਣ ਲੱਗਾ "ਹਾਂ ਬੜੀ ਖੁਸ਼ੀ ਨਾਲ ਚੱਲੋ ਮੈਂ ਤਾਂ ਇਸ ਵਿਸਵਿਸੇ ਵਿੱਚ ਸਾਂ ਕਿ ਸ਼ਾਹਜ਼ਾਦੀ ਸਾਹਿਬਾ ਮੇਰੇ ਜੇਹੇ ਨੂੰ ਆਪਣੇ ਪਾਸ ਢੱਕਣ ਦੇਵੇਗੀ।"
“ਆਹ ਆਹ! ਮਾਮਾ ਜੀ ਤਾਂ ਬੜੇ ਹੀ ਖੁਸ਼ ਹੋਸਣ ਆਪ ਉਨ੍ਹਾਂ ਪਾਸ ਭੀ ਸਿਗਰਟ ਪੀ ਸਕਦੇ ਹੋ ਆਈਵਨ ਈਵਾਨਿਚ ਉਨ੍ਹਾਂ ਪਾਸ ਹੀ ਅੱਗੇ ਬੈਠਾ ਹੈ ।"

ਇਸ ਖਾਨਦਾਨ ਦੀ ਮਲਕਾ ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਇਕ ਪਲੰਘ ਲੇਟੂ ਸਵਾਣੀ ਸੀ। ਇਹ ਹੁਣ ਅੱਠਵਾਂ ਸਾਲ ਜਾ ਰਹਿਆ ਸੀ ਕਿ ਉਹ ਜਦ ਮਹਿਮਾਨ ਵੀ ਆਏ ਹੋਣ ਤਾਂ ਵੀ ਗੋਟੇ ਕਿਨਾਰੀ, ਫੀਤੇ ਕਿੰਗਰੀਆਂ ਵਿੱਚ ਸੱਜੀ ਹੋਈ ਸੇਜ ਉੱਪਰ ਲੇਟੀ ਰਹਿੰਦੀ ਸੀ । ਅੱਗੇ ਪਿੱਛੇ ਉਹਦੇ ਮਖਮਲ, ਦੰਦ ਖੰਡ, ਪਿੱਤਲ, ਲੈਕਰ ਦੀਆਂ ਚੀਜ਼ਾਂ (ਲਾਖ ਦੀਆਂ ਰੰਗੀਲੀਆਂ ਸੁਗਾਤਾਂ) ਚੁਣੀਆਂ ਰਹਿੰਦੀਆਂ ਸਨ, ਫੁੱਲ ਅੱਗੇ ਪਿੱਛੇ ਧਰੇ ਸਜੇ ਰਹਿੰਦੇ ਸਨ । ਕਦੀ ਓਹ ਘਰੋਂ ਬਾਹਰ ਨਹੀਂ ਸੀ ਜਾਂਦੀ ਤੇ ਸਿਰਫ ਉਨ੍ਹਾਂ ਮਹਿਮਾਨਾਂ ਨੂੰ ਮਿਲਦੀ ਸੀ ਜਿਨ੍ਹਾਂ ਨਾਲ ਉਹਦੀ ਬੇਤਕੱਲਫੀ ਹੋਵੇ, ਜਿਹੜੇ ਉਹਦੇ ਖਿਆਲ ਅਨੁਸਾਰ ਆਮ ਅੱਜੜ ਲੋਕਾਂ ਥੀਂ ਕੁਛ ਉੱਚੇ ਦਰਜੇ ਦੇ ਹੁੰਦੇ ਸਨ।

੨੭੪