ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/298

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹਜ਼ੂਰ ਵਾਲਾ ! ਉੱਪਰ ਆਓ," ਉਹ ਬੋਲਿਆਂ "ਆਪ ਦੀ ਉਡੀਕ ਹੋ ਰਹੀ ਹੈ ।"

ਨਿਖਲੀਊਧਵ ਉੱਪਰ ਗਇਆ ਤੇ ਵੱਡੇ ਨਾਚ ਵਾਲੇ ਆਲੀਸ਼ਾਨ ਹਾਲ, ਜਿਹਨੂੰ ਉਹ ਚੰਗੀ ਤਰਾਂ ਜਾਣਦਾ ਸੀ, ਦੇ ਵਿੱਚੋਂ ਦੀ ਲੰਘ ਕੇ ਖਾਣ ਵਾਲੇ ਕਮਰੇ ਵਿੱਚ ਦਾਖਲ ਹੋਇਆ | ਅੱਗੇ ਕੋਰਚਾਗਿਨਾਂ ਦਾ ਸਾਰਾ ਟੱਬਰ———ਮਾਂ ਸੋਫੀਆ ਵੈਸੀਲਿਵਨਾ ਦੇ ਸਿਵਾ, (ਉਹ ਸਦਾ ਆਪਣੇ ਨਿਜ ਦੇ ਸੱਜੇ ਕਮਰੇ ਵਿੱਚ ਹੀ ਰਹਿੰਦੀ ਸੀ), ਮੇਜ਼ ਉੱਪਰ ਬੈਠੇ ਸਨ। ਮੇਜ਼ ਦੇ ਸਿਰ ਉੱਪਰ ਬੁੱਢਾ ਕੋਰਚਾਗਿਨ ਬੈਠਾ ਸੀ, ਉਹਦੇ ਖੱਬੇ ਡਾਕਟਰ, ਸੱਜੇ ਇਕ ਮਹਿਮਾਨ ਆਈਵਨ ਈਵਾਨਿਚ ਕੋਲੋਸੋਵ ਜਿਹੜਾ ਪਹਿਲਾਂ ਜ਼ਿਲੇ ਦਾ ਅਫਸਰ ਸੀ ਤੇ ਹੁਣ ਇਕ ਬੈਂਕ ਦਾ ਡਾਇਰੈਕਟਰ ਸੀ । ਉਹ ਕੋਰਚਾਗਿਨ ਦਾ ਮਿੱਤ੍ਰ ਤੇ ਲਿਬਰਲ ਸੀ । ਖੱਬੇ ਪਾਸੇ ਮਿਸ ਰੇਨਰ ਬੈਠੀ ਸੀ, ਮਿੱਸੀ ਦੀ ਛੋਟੀ ਭੈਣ ਦੀ ਗਵਰਨੈਸ ਤੇ ਉਹ ਛੋਟੀ ੪ ਸਾਲ ਦੀ ਮਿੱਸੀ ਦੀ ਭੈਣ ਕੁੜੀ ਆਪ, ਮਿੱਸੀ ਦਾ ਭਰਾ ਪਿਤਿਆ ਕੋਰਚਾਗਿਨਾਂ ਦਾ ਇੱਕੋ ਇੱਕ ਪੁੱਤਰ, ਪਬਲਿਕ ਸਕੂਲ ਵਿੱਚ ਪੜ੍ਹਨ ਵਾਲਾ ਮੁੰਡਾ ਛੇਵੀਂ ਜਮਾਤ, ਤੇ ਇਹਦੇ ਇਮਤਿਹਾਨ ਕਰ ਕੇ ਵੀ ਸਾਰਾ ਟੱਬਰ

੨੬੪