ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/297

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੬

"ਹਜੂਰ ਵਾਲਾ ! ਅੰਦਰ ਆਓ," ਕੋਰਚਾਗਿਨਾਂ ਦੇ ਮਹਿਲ ਦੇ ਵੱਡੇ ਤੇ ਮੋਟੇ ਤੇ ਉਹਦੇ ਪਛਾਣਨ ਵਾਲੇ ਦਵਾਰਪਾਲ ਨੇ ਉਹਨੂੰ ਦਰਵਾਜ਼ਾ ਖੋਲ ਕੇ ਆਖਿਆ । ਦਰਵਾਜ਼ਾ ਅੰਗਰੇਜ਼ੀ ਪੇਟੰਟ ਕਬਜਿਆਂ ਉੱਪਰ ਬਿਨਾਂ ਆਵਾਜ਼ ਦੇ ਖੁਲ੍ਹ ਗਏ । "ਆਪ ਦੀਆਂ ਉਡੀਕਾਂ ਹੋ ਰਹੀਆਂ ਹਨ, ਖਾਣੇ ਉੱਪਰ ਬਹਿ ਗਏ ਹਨ, ਪਰ ਹੁਕਮ ਹੈ ਜਿਸ ਵਕਤ ਆਪ ਆਓ ਆਪ ਨੂੰ ਅੰਦਰ ਲਿਆਂਦਾ ਜਾਏ," ਦਵਾਰਪਾਲ ਉਹਦੇ ਨਾਲ ਪੌੜੀਆਂ ਤਕ ਗਇਆ ਤੇ ਘੰਟੀ ਵਜਾਈ ।

"ਕੋਈ ਓਪਰਾ ਬੰਦਾ ਵੀ ਮਹਿਮਾਨ ਹੈ ?" ਨਿਖਲੀਊਧਵ ਨੇ ਆਪਣਾ ਉੱਪਰ ਦਾ ਕੋਟ, ਓਵਰ ਕੋਟ, ਲਾਂਹਦਿਆਂ ਲਾਂਹਦਿਆ ਪੁੱਛਿਆ ।

"ਸਿਰਫ ਐਮ ਕੋਲੋਸੋਵ ਤੇ ਮਾਈਕਲ ਸੈਰਗੇਵਿਚ ਤੇ ਆਪਣਾ ਟੱਬਰ ।"

ਉੱਪਰ ਜਾਂਦੀਆਂ ਸੀਹੜੀਆਂ ਦੇ ਲਾਂਘੇ ਤੇ ਇਕ ਬੜਾ ਸੋਹਣਾ ਹਜੂਰੀਆ ਅਬਾਬੀਲ ਦੇ ਦੁੱਮ ਵਾਲਾ ਕੋਟ ਚਿਟੇ ਦਸਤਾਨੇ ਪਾਈਖੜਾ ਹਿਠਾਹਾਂ ਨੂੰ ਵੇਖ ਰਹਿਆ ਸੀ ।