ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/292

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੫

ਪ੍ਰਧਾਨ ਨਾਲ ਗੱਲਾਂ ਕਰਕੇ ਤੇ ਤਾਜ਼ਾ ਹਵਾ ਵਿੱਚ ਆਕੇ ਨਿਖਲੀਊਧਵ ਦਾ ਦਿਲ ਕੁਛ ਰਾਸਤਾ ਆਣ ਹੋਇਆ । ਹੁਣ ਉਸ ਸੋਚਿਆ ਕਿ ਓਹ ਵਲਵਲੇ ਤੇ ਵਿਸਵਸੇ ਜੋ ਉਹਨੂੰ ਕਚਹਿਰੀ ਬੈਠੇ ਆਏ ਸਨ, ਦਰਹਕੀਕਤ ਕਚਹਿਰੀ ਦੀ ਵਾਯੂ ਮੰਡਲ ਦੇ ਓਪਰਾਪਨ ਕਰਕੇ ਸਨ ਜਿੱਥੇ ਓਹਨੂੰ ਸਾਰਾ ਦਿਨ ਖਰਚ ਕਰਨਾ ਪਿਆ ਸੀ । ਤੇ ਉਹ ਵਿਸਵਿਸੇ ਕੁਛ ਅਸਲ ਥੀਂ ਜ਼ਿਆਦਾ ਤੀਖਣ ਹੋ ਕੇ ਦੁਖਦਾਈ ਹੋਏ ਸਨ ।

"ਮੰਨਿਆ ਕਿ ਇਹ ਬੜਾ ਅਨੋਖਾ ਸੰਜੋਗੀ ਇਤਫਾਕ ਦੀ ਚੀਜਾਂ ਦਾ ਆਣ ਮਿਲਣਾ ਹੈ ਤੇ ਬਿਲਕੁਲ ਜਰੂਰੀ ਹੈ ਕਿ ਮੈਂ ਓਸ ਲਈ ਜੋ ਕਰ ਸੱਕਾਂ ਕਰਾਂ, ਤਾਕਿ ਉਹਦੀ ਬਿਪਤਾ ਨੂੰ ਜਿੰਨਾ ਟਾਲ ਸੱਕਾਂ ਟਾਲਣ ਦਾ ਜਤਨ ਕਰਾਂ, ਤੇ ਕਰਾਂ ਵੀ ਜਿੰਨਾ ਜਲਦੀ ਥਾਂ ਜਲਦੀ ਹੋ ਸੱਕੇ । ਹਾਂ ਫਿਲ ਫੋਰ ਹੀ ਮੈਨੂੰ ਕਚਹਿਰੀ ਵਿੱਚ ਹੀ ਪਤਾ ਕਰ ਲੈਣਾ ਚਾਹੀਏ ਕਿ ਫਨਾਰਿਨ ਯਾ ਮਿਕੀਸ਼ਨ ਕਿੱਥੇ ਰਹਿੰਦੇ ਹਨ," ਉਸ ਸੋਚਿਆ ਤੇ ਦੋਹਾਂ ਤਕੜੇ ਵਕੀਲਾਂ ਦੇ ਨਾਂ ਯਾਦ ਕੀਤੇ———ਪਹਿਲੇ ਕੌਰੀਡੋਰ ਵਿੱਚ ਹੀ ਉਹ ਫਨਾਰਿਨ ਨੂੰ ਮਿਲ ਪਇਆ ਅਤੇ ਓਥੇ ਓਹਨੂੰ ਠਹਿਰਾ ਲਇਆ, ਤੇ ਆਖਿਆ ਕਿ ਮੈਂ ਤੁਹਾਨੂੰ ਇਕ ਵਿਹਾਰੀ ਕੰਮ ਦੀ ਗੱਲ ਕਰਨ