ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/291

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜਾਨੋਂ ਮਾਰ ਦੇਣ ਦੀ ਨੀਤ ਬਿਨਾਂ" ਤਾਂ ਉਹ ਸਾਫ ਬਰੀ ਹੋ ਜਾਂਦੀ......"

"ਹਾਂ———ਇਨ੍ਹਾਂ ਲਫਜ਼ਾਂ ਨੂੰ ਨ ਲਿਖਨਾ ਮੇਰੀ ਨ ਮਾਫੀ ਕਰਨ ਜੋਗ ਉਕਾਈ ਹੈ", ਨਿਖਲੀਊਧਵ ਨੇ ਆਖਿਆ ।

"ਬੱਸ ਸਾਰੀ ਗੱਲ ਤਾਂ ਇੱਥੇ ਆਈ ਨਾ," ਪ੍ਰਧਾਨ ਨੇ ਹੱਸ ਕੇ ਕਹਿਆ ਤੇ ਆਪਣੀ ਘੜੀ ਕੱਢ ਕੇ ਤੱਕੀ । ਉਸ ਪਾਸ ਮੁਕੱਰਰ ਹੋਏ ਵਕਤ ਵਿੱਚ ਪੌਣਾ ਘੰਟਾ ਰਹਿ ਗਇਆ ਸੀ, ਜਦੋਂ ਉਸ ਜਾਕੇ ਆਪਣੀ ਕਲਾਰਾ ਨੂੰ ਮਿਲਣਾ ਸੀ।

"ਤੇ ਜੇ ਆਪ ਦੀ ਮਰਜ਼ੀ ਹੁਣ ਕੁਝ ਕਾਰਵਾਈ ਕਰਨ ਦੀ ਹੋਵੇ ਤਦ ਕਿਸੀ ਵਕੀਲ ਨੂੰ ਮਿਲੋ । ਅਪੀਲ ਦੀ ਕੋਈ ਦਲੀਲ ਲੱਭੋ, ਤੇ ਇਹ ਤਾਂ ਆਸਾਨੀ ਨਾਲ ਲੱਭ ਪਉ", ਫਿਰ ਓਹ ਬੱਘੀਵਾਨ ਵੱਲ ਮੁਖਾਤਿਬ ਹੋਕੇ ਕਹਿਣ ਲੱਗਾ, ਦਵੋਰਆਇਨਸਕਾਇਆ ਨੂੰ, ਤੀਹ ਪੈਸੇ, ਮੈਂ ਇਸ ਥੀਂ ਜਿਆਦਾ ਨਹੀਂ ਦਿੰਦਾ ਹੁੰਦਾ ਹੈ।"

"ਬਹੁਤ ਅੱਛਾ ਹਜੂਰ ਵਾਲਾ———ਮੈਂ ਆਪ ਨੂੰ ਲੈ ਜਾਵਾਂਗਾ ।"

"ਚੰਗਾ ਫਿਰ ਗੁਡ ਆਫਟਰਨੂਨ, ਜੇ ਮੈਂ ਕੋਈ ਸੇਵਾ ਕਰ ਸੱਕਾਂ ਤਦ ਮੇਰਾ ਪਤਾ ਹਾਊਸ ਦਵੋਰਨੀਕੋਵ, ਦਵੋਰਆਇਨਸਕਾਇਆ ਵਿੱਚ ਹੈ । ਇਹ ਪਤਾ ਯਾਦ ਰੱਖਣਾ ਸੁਖਾਲਾ ਹੀ ਹੈ," ਤੇ ਬੜੇ ਮਿਤ੍ਰਾਂ ਵਾਂਗ ਝੁਕ ਕੇ ਉਹ ਬੱਘੀ ਵਿੱਚ ਬਹਿ ਗਇਆ ਤੇ ਬੱਘੀ ਚਲੀ ਗਈ।

੨੫੭