ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/286

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਾਤੀ ਜੱਦੀ ਦੇ ਆਪ ਕਮਾਏ ਹਕੂਕ ਖੋਹੇ ਗਏ, ਤਿੰਨ ਸਾਲ ਕੈਦ ਤੇ ਹੋਰ ਦਫਾ ੪੮ ਮੁਤਾਬਕ ਸਬ ਸਲੂਕ । ਮੁਕੱਦਮੇ ਦੇ ਖਰਚ ਮੁਲਜ਼ਮਾਂ ਉੱਪਰ ਬਰਾਬਰ ਪੈਣ, ਜੇਹੜੇ ਨਾਦਾਰ ਹਨ ਉਨ੍ਹਾਂ ਦੇ ਖਰਚੇ ਖਜ਼ਾਨਾ ਸ਼ਾਹੀ ਤੇ ਪੈਣ । ਉਹ ਚੀਜ਼ਾਂ ਜੋ ਸ਼ਹਾਦਤ ਵਿੱਚ ਪੇਸ਼ ਹੋਈਆਂ ਹਨ, ਉਹ ਵੇਚੀਆਂ ਜਾਣ, ਮੁੰਦਰੀ ਮਰ ਗਏ ਸੌਦਾਗਰਾਂ ਦੇ ਵਾਰਸਾਂ ਨੂੰ ਵਾਪਸ ਕੀਤੀ ਜਾਏ, ਤੇ ਸ਼ੀਸ਼ੇ ਦੇ ਬਰਤਨ ਤੋੜ ਦਿੱਤੇ ਜਾਣ ।"

ਕਾਰਤਿਨਕਿਨ ਨੇ ਆਪਣੀਆਂ ਬਾਹਾਂ ਪਾਸਿਆਂ ਨਾਲ ਘੁੱਟ ਕੇ ਲਾਈਆਂ ਹੋਈਆਂ ਸਨ, ਤੇ ਆਪਣੇ ਹੋਠ ਲਗਾਤਾਰ ਹਿਲਾਈ ਜਾਂਦਾ ਸੀ । ਬੋਚਕੋਵਾ ਬਿਲਕੁਲ ਚੁੱਪ ਚਾਪ ਸੀ, ਮਸਲੋਵਾ ਨੇ ਜਦ ਹੁਕਮ ਸੁਣਿਆ ਤਦ ਉਹਦਾ ਮੂੰਹ ਲਾਲ ਹੋ ਗਇਆ "ਮੈਂ ਦੋਸੀ ਨਹੀਂ, ਮੈਂ ਦੋਸੀ ਨਹੀਂ !" ਉਹ ਅਚਣਚੇਤ ਚੀਕ ਉੱਠੀ ਤੇ ਉਹਦੀਆਂ ਚੀਕਾਂ ਨੇ ਕਮਰੇ ਨੂੰ ਜਾ ਦਿੱਤਾ, "ਇਹ ਹੁਕਮ ਪਾਪ ਹੈ, ਮੈਂ ਦੋਸੀ ਨਹੀਂ, ਮੈਂ ਕਦੀ ਨਹੀਂ ਸੀ ਚਿਤਵਿਆ, ਮੈਂ ਕਦੀ ਉਂਝ ਨਹੀਂ ਸੀ ਸੋਚਿਆ, ਮੈਂ ਜੋ ਕਹਿ ਰਹੀ ਹਾਂ ਸਚ ਹੈ, ਨਿਰੋਲ ਸਚ," ਇਹ ਕਹਿ ਕੇ ਬੈਂਚ ਉੱਪਰ ਢਹਿ ਪਈ ਤੇ ਭੁੱਬਾਂ ਮਾਰ ਕੇ ਰੋਣ ਲੱਗ ਪਈ । ਜਦ ਕਾਰਤਿਨਕਿਨ ਤੇ ਬੋਚਕੋਵਾ ਬਾਹਰ ਵੀ ਟੁਰ ਗਏ ਤਾਂ ਵੀ ਉਹ ਉੱਥੇ ਹੀ ਬੈਠੀ ਰੋਂਦੀ ਰਹੀ । ਆਖਰ ਸਿਪਾਹੀ ਨੇ ਉਹਦੇ ਕੋਟ ਉੱਪਰ ਹੱਥ ਰੱਖਿਆ ਤਾਕਿ ਉਹ ਉਹਦੇ

੨੫੨