ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/285

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੪

ਪੀਟਰ ਜਿਰਾਸੀਮੋਵਿਚ ਦਾ ਖਿਆਲ ਸੱਚ ਹੋਇਆ, ਪ੍ਰਧਾਨ ਜਦ ਆਪਣੇ ਸਲਾਹ ਮਸ਼ਵਰਾ ਕਰਨ ਵਾਲੇ ਕਮਰੇ ਥੀਂ ਅਦਾਲਤ ਵਿੱਚ ਵਾਪਸ ਆਇਆ ਤਦ ਇਉਂ ਪੜ੍ਹ ਕੇ ਸੁਣਾਉਣ ਲੱਗ ਪਇਆ :———

"ਅਪਰੈਲ ੨੮-੧੮੮੮ ਸ਼ਾਹਨਸ਼ਾਹ ਮਹਾਰਾਜ ਜ਼ਾਰ ਦੇ ਉਕਾਸੇ ਅਨੁਸਾਰ,———ਏਹ ਫੌਜਦਾਰੀ ਅਦਾਲਤ ਜੂਰੀ ਦੇ ਫੈਸਲੇ ਦੀ ਪੁਸ਼ਟੀ ਨਾਲ, ਦਫਾ ੭੭੧ ਦੇ ਹਿੱਸੇ ਤੀਸਰੇ ਅਨੁਸਾਰ ਤੇ ਦਫਾ ੭੭੬ ਤੇ ੭੭੭ ਦੇ ਹਿੱਸੇ ਤੀਸਰੇ ਅਨੁਸਾਰ ਹੁਕਮ ਦਿੰਦੀ ਹੈ ਕਿ ਕਿਸਾਨ ਸਾਈਮਨ ਕਾਰਤਿਨਕਿਨ ਉਮਰ ੩੩ ਸਾਲ ਤੇ ਗਰਾਮੀਨ ਸ਼ਹਿਰੀ ਕਤਰੀਨਾ ਮਸਲੋਵਾ ਉਮਰ ੨੮ ਸਾਲ ਦੀ ਜਾਇਦਾਦ ਜ਼ਬਤ ਸਰਕਾਰ ਤੇ ਉਹ ਦੋਵੇਂ ਸਾਈਬੇਰੀਆ ਜਲਾਵਤਨ ਤੇ ਨਾਲੇ ਕੈਦ ਸਖਤ ਮੁਸ਼ੱਕਤ ਦੀ ਦਿੱਤੀ ਜਾਂਦੀ ਹੈ । ਕਾਰਤਿਨਕਿਨ ੮ ਸਾਲ, ਤੇ ਮਸਲੋਵਾ ੪ ਸਾਲ ਲਈ, ਤੇ , ਉਨ੍ਹਾਂ ਨਾਲ ਉਹੋ ਸਲੂਕ ਹੋਣਗੇ ਜਿਹੜੇ ਜ਼ਾਬਤਾ ਫੌਜਦਾਰੀ ਦੇ ਦਫਾ ੨੫ ਅਨੁਸਾਰ ਕੀਤੇ ਜਾ ਸਕਦੇ ਹਨ । ਤੇ ਗਰਾਮੀਨ ਸ਼ਹਿਰੀ ਮਿਸ਼ਾਂਕਾ ਬੋਖਕੋਵਾ ਉਮਰ ੪੩ ਸਾਲ, ਸਭ ਰੱਯਤ ਵਾਰੀ