ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/283

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਠ ਕੱਠਾ ਕਰਨ ਲਈ ਭੇਜ ਦਿੱਤਾ ਸੀ ਕਿ ਤੂੰ ਬੋਲਿਆ ਹੀ ਨਹੀਂ ।"

ਮੈਂ ਕਦੀ ਸੋਚ ਹੀ ਨਹੀਂ ਸਾਂ ਸਕਦਾ ਕਿ.........." ਨਿਖਲੀਊਧਵ ਨੇ ਆਖਿਆ ।

"ਆਹੋ ਹੁਣ ਤਾਂ ਤੂੰ ਇਹੋ ਹੀ ਕਹਿਣਾ ਹੋਇਆ।"

"ਪਰ ਅਸੀਂ ਹੁਣ ਠੀਕ ਕਰ ਸਕਦੇ ਹਾਂ," ਨਿਖਲੀਊਧਵ ਬੋਲਿਆ ।

"ਆਹ ! ਰੱਬਾ———ਨਹੀਂ ਗੱਲ ਮੁਕ ਚੁਕੀ ਹੈ ।"

ਨਿਖਲੀਊਧਵ ਨੇ ਕੈਦੀਆਂ ਵਲ ਤੱਕਿਆ :———

ਉਹ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਇਉਂ ਹੋ ਰਹਿਆ ਸੀ ਉਹ ਜੰਗਲੇ ਪਿੱਛੇ ਸਿਪਾਹੀ ਦੇ ਅੱਗੇ ਬੇਹਿਸ ਬੈਠੇ ਹੋਏ ਸਨ ।

ਮਸਲੋਵਾ ਮੁਸਕਰਾਈ । ਨਿਖਲੀਊਧਵ ਦੇ ਰੂਹ ਵਿੱਚ ਇਕ ਬੂਰੀ ਚਿਤਵਨੀ ਉੱਠੀ । ਹੁਣ ਤੱਕ ਉਹਨੂੰ ਇਹ ਉਮੇਦ ਸੀ ਕਿ ਉਹ ਬਰੀ ਹੋ ਜਾਵੇਗੀ ਤੇ ਇਹ ਸੋਚਕੇ ਕਿ ਉਸ ਸ਼ਹਿਰ ਵਿੱਚ ਹੀ ਰਵ੍ਹੇਗੀ ਉਹ ਆਪਣੇ ਮਨ ਨਾਲ ਸਾਫ ਫੈਸਲਾ ਨਹੀਂ ਸੀ ਕਰ ਸਕਦਾ ਕਿ ਉਹ ਉਸ ਵਲ ਕਿਹੋ ਜੇਹਾ ਆਪਣਾ ਵਰਤਾਉ ਰੱਖ ਸਕੇਗਾ । ਉਸ ਨਾਲ ਕਿਸੀ ਤਰਾਂ ਦਾ ਆਪਣਾ ਤਅੱਲਕ ਗੰਢਣਾ ਉਸ ਲਈ ਬੜਾ ਮੁਸ਼ਕਲ ਹੋਵੇਗਾ । ਪਰ ਉਹਦੇ ਸਾਈਬੇਰੀਆ ਜਲਾਵਤਨ ਹੋ ਜਾਣ ਨਾਲ ਤੇ

੨੪੯