ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/281

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਫਾ ੧੪੫੩ ਦੇ ਪੈਰੇ ੪ ਅਨੁਸਾਰ ਲਵਾਂਗਾ; ਯੋਫੈਮੀਆ ਬੋਚਕੋਵਾ ਦਫਾ ੧੬੫੯ ਅਨੁਸਾਰ, ਕਾਤਰੀਨਾ ਮਸਲੋਵਾ ਦਫਾ ੧੪੫੪ ਅਨੁਸਾਰ", ਇਹ ਤਿੰਨੇ ਸਜ਼ਾਵਾਂ ਭਾਰੀ ਥੀਂ ਭਾਰੀ ਹੋ ਸਕਦੀਆਂ ਸਨ ।

"ਅਦਾਲਤ ਇਨ੍ਹਾਂ ਸਜ਼ਾਵਾਂ ਦੇਣ ਦੇ ਫੈਸਲੇ ਉੱਪਰ ਵਿਚਾਰ ਕਰੇ," ਤਾਂ ਪ੍ਰਧਾਨ ਨੇ ਕਹਿਆ ਤੇ ਉੱਠਿਆ । ਸਾਰੇ ਉਹਦੇ ਪਿੱਛੇ ਉੱਠੇ ਤੇ ਸਾਰੇ ਇਕ ਗਲ ਪਇਆ ਮਾਮਲਾ ਖਤਮ ਕਰਨ ਦੀ ਖੁਸ਼ੀ ਵਿੱਚ ਕਮਰੇ ਨੂੰ ਛੱਡਕੇ ਅਗੇ ਪਿੱਛੇ ਟਹਿਲਣ ਲੱਗ ਪਏ ।

ਸ਼੍ਰੀਮਾਨ ਜੀ ! ਜਾਣਦੇ ਹੋ ਕਿ ਅਸੀਂ ਇਕ ਸ਼ਰਮਨਾਕ ਕੀਮਾ ਕਰ ਦਿੱਤਾ ਹੈ", ਪੀਟਰ ਜਿਰਾਸੀਮੋਵਿਚ ਨੇ ਨਿਖਲੀਊਧਵ ਦੇ ਨੇੜੇ ਹੋ ਕੇ ਕਹਿਆ, ਜਿਹਨੂੰ ਅੱਗੇ ਫੋਰਮੈਨ ਕੁਛ ਦੱਸ ਰਹਿਆ ਸੀ । "ਕਿਉਂ ਜੀ ਅਸਾਂ ਓਹਨੂੰ ਸਾਈਬੇਰੀਆਂ ਜਲਾਵਤਨ ਕਰ ਦਿੱਤਾ ਹੈ ।"

"ਆਪ ਕੀ ਕਹਿ ਰਹੇ ਹੋ ?" ਨਿਖਲੀਊਧਵ ਹੈਰਾਨ ਹੋਕੇ ਚੀਕ ਉਠਿਆ । ਇਸ ਵੇਲੇ ਉਸ ਆਪਣੀ ਭੈਣ ਦੇ ਪੁਰਾਣੇ ਉਸਤਾਦ ਦੀ ਬੇਤਕੱਲਫੀ ਦਾ ਖਿਆਲ ਉੱਕਾ ਨ ਕੀਤਾ ।

"ਕਿਉਂ ? ਅਸੀਂ ਜਵਾਬ ਵਿੱਚ ਇਹ ਲਫਜ਼ ਲਿਖਣ

੨੪੭