ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਏਵੇਂ ਹੀ ਬਰੀ ਕਰ ਦਿੱਤਾ ਹੈ, ਤੇ ਉਹ ਉਤਲੇ ਕੀ ਕਹਿਣਗੇ ਜੇ ਉਨ੍ਹਾਂ ਥੀਂ ਵੱਧ ਜੱਜਾਂ ਨੇ ਵੀ ਉਨਾਂ ਨੂੰ ਬਰੀ ਕਰ ਦਿੱਤਾ, ਕਿਸੀ ਹਾਲਤ ਵਿੱਚ ਮੈਂ ਇਸ ਗੱਲ ਨੂੰ ਨਹੀਂ ਮੰਨਾਂਗਾ।"

ਪ੍ਰਧਾਨ ਨੇ ਆਪਣੀ ਘੜੀ ਤੱਕੀ———"ਬੜੀ ਤਰਸ ਜੋਗ ਹਾਲਤ ਹੈ ਪਰ ਕੀ ਕੀਤਾ ਜਾਵੇ ?" ਤੇ ਉਸਨੇ ਸਵਾਲਾਂ ਜਵਾਬਾਂ ਦੇ ਕਾਗਜ਼ ਮੁੜ ਫੋਰਮੈਨ ਨੂੰ ਫੜਾ ਦਿੱਤੇ ।

ਸਭ ਖੜੇ ਹੋ ਗਏ, ਫੋਰਮੈਨ ਆਪਣੇ ਜਿਸਮ ਨੂੰ ਨਖਰੇ ਜੋਹੇ ਵਿੱਚ ਕਦੀ ਇਸ ਪੈਰ ਕਦੀ ਉਸ ਪੈਰ ਉਪਰ ਤੋਲਦਾ ਹੋਇਆ ਸਵਾਲ ਜਵਾਬ ਪੜ੍ਹ ਕੇ ਸੁਣਾਉਣ ਲਗ ਪਇਆ । ਸਾਰੀ ਅਦਾਲਤ ਸਕੱਤ੍ਰ ਅਤੇ ਸਰਕਾਰੀ ਵਕੀਲ ਨੇ ਭੀ ਹੈਰਾਨੀ ਪ੍ਰਗਟ ਕੀਤੀ । ਕੈਦੀ ਬੇਹਿਸ ਪੱਥਰਾਂ ਵਾਂਗ ਮੂਰਤੀਆਂ ਬਣੇ ਬੈਠੇ ਸਨ, ਸਾਫ ਸੀ ਕਿ ਜਵਾਬਾਂ ਦੇ ਅਰਥ ਉਹ ਨਹੀਂ ਸਨ ਸਮਝ ਰਹੇ । ਫਿਰ ਸਭ ਬਹਿ ਗਏ ਤੇ ਪ੍ਰਧਾਨ ਨੇ ਸਰਕਾਰੀ ਵਕੀਲ ਕੋਲੋਂ ਪੁੱਛਿਆ, ਕਿ ਸਜ਼ਾਵਾਂ ਕੀ ਕੀ ਹੋਣੀਆਂ ਚਾਹੀਦੀਆਂ ਹਨ ।

ਸਰਕਾਰੀ ਵਕੀਲ, ਆਪਣੀ ਇਸ ਇਜ਼ਤ ਦੀ ਖੁਸ਼ੀ ਵਿੱਚ ਕਿ ਮਸਲੋਵਾ ਨੂੰ ਸਜ਼ਾ ਹੋ ਜਾਣੀ ਹੈ, ਜਿਹਦੀ ਉਹਨੂੰ ਕੋਈ ਆਸ ਨਹੀਂ ਸੀ, ਤੇ ਜਿਸ ਜਿਤ ਦਾ ਸਿਹਰਾ ਉਹ ਆਪਣੀ ਕੀਤੀ ਤਕਰੀਰ ਦੇ ਸਿਰ ਪਾਂਦਾ ਸੀ, ਜਰੂਰੀ ਲੋੜਵੰਦੇ ਦਫੇ ਵੇਖਕੇ ਉੱਠਿਆ ਤੇ ਬੋਲਿਆ, "ਸਾਈਮਨ ਕਾਰਤਿਨਕਿਨ ਨੂੰ ਤਾਂ, ਮੈਂ ਦਫਾ ੧੪੫੨ ਮੁਤਾਬਕ ਤੇ

੨੪੬