ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/278

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਹੋ ਗਇਆ । ਜੱਜ ਆਕੇ ਆਪਣੀ ਆਪਣੀ ਥਾਂ ਤੇ ਬਹਿ ਗਏ, ਜੂਰੀ ਦੇ ਮੈਂਬਰ ਇਕ ਦੂਜੇ ਦੇ ਅੱਗੜ ਪਿੱਛੜ ਆ ਗਏ ।

ਫੋਰਮੈਨ ਇਕ ਖਾਸ ਸਵਾਧੀਨਤਾ ਦੇ ਅੰਦਾਜ਼ ਨਾਲ ਕਾਗਜ਼ ਅੰਦਰ ਲੈ ਆਇਆ, ਤੇ ਆਨ ਕੇ ਉਹ ਪ੍ਰਧਾਨ ਜੀ ਦੇ ਪੇਸ਼ ਕੀਤੇ | ਪ੍ਰਧਾਨ ਨੇ ਨਿਗਾਹ ਮਾਰੀ ਤੇ ਆਪਣੇ ਹੱਥ ਕੁਛ ਹੈਰਾਨੀ ਜੇਹੀ ਵਿੱਚ ਸਿੱਧੇ ਪਠੇ ਕਰਕੇ ਪਾਸਿਆਂ ਵਲ ਮੈਂਬਰਾਂ ਨਾਲ ਗੋਸ਼ੇ ਕਰਨ ਨੂੰ ਝੁਕਿਆ, ਕਦੀ ਸੱਜੇ ਕਦੀ ਖੱਬੇ ਤੇ ਸਲਾਹਾਂ ਕਰਨ ਡੈਹ ਪਇਆ ।

ਪ੍ਰਧਾਨ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ, ਕਿ ਜੂਰੀ ਨੇ ਇਕ ਥਾਂ ਤਾਂ ਲਫਜ਼ ਇਹ ਲਿਖੇ ਹਨ, "ਬਿਨਾਂ ਲੱਟਣ ਦੀ ਨੀਤ ਦੇ" ਪਰ ਦੂਜੇ ਥਾਂ——"ਬਿਨਾਂ ਜ਼ਿੰਦਗੀ ਲੈਣ ਦੀ ਨੀਤ ਦੇ" ਨਹੀਂ ਲਿਖੇ, ਤੇ ਇਸ ਕਰਕੇ ਜੂਰੀ ਦੇ ਇਸ ਫੈਸਲੇ ਥੀਂ ਨਤੀਜਾ ਨਿਕਲਿਆ ਕਿ ਮਸਲੋਵਾ ਨੇ ਚੋਰੀ ਵੀ ਨਹੀਂ ਕੀਤੀ, ਮਾਲ ਵੀ ਨਹੀਂ ਲੁੱਟਿਆ, ਤੇ ਫਿਰ ਵੀ ਬਿਨਾਂ ਕਿਸੇ ਦਿੱਸਦੇ ਪਿੱਸਦੇ ਸਬੱਬ ਦੇ ਇਕ ਆਦਮੀ ਨੂੰ ਜ਼ਹਿਰ ਵੀ ਦੇ ਦਿੱਤਾ ।

ਵੇਖੋ ਕੇਹਾ ਅਣਹੋਣਾ ਫੈਸਲਾ ਇਨ੍ਹਾਂ ਕੀਤਾ ਹੈ," ਪ੍ਰਧਾਨ ਨੇ ਆਪਣੇ ਖੱਬੇ ਬੈਠੇ ਮੈਂਬਰ ਨੂੰ ਕਹਿਆ "ਇਹਦਾ ਮਤਲਬ ਇਹ ਹੋਇਆ ਕਿ ਓਹ ਨਿਰਦੋਸ਼ ਹੈ, ਪਰ ਦੋਸੀ ਸਾਰੀ ਉਮਰ ਲਈ ਗੁਲਾਮੀ

੨੪੪