ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/275

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਨ ਸੱਕਦਾ ਤੇ ਆਪਣੇ ਸਾਲੇ ਦੀ ਵਹੁਟੀ ਉੱਪਰ ਅਫੀਮ ਦਾ ਕੀ ਅਸਰ ਹੋਇਆ ਵਿਸਥਾਰ ਨਾਲ ਕਹੀ ਹੀ ਚਲਾ ਗਇਆ ।

ਪਰ ਭਲੇ ਲੋਕੋ ! ਤੁਸਾਂ ਨੂੰ ਪਤਾ ਹੈ ਕਿ ਹੁਣ ਪੰਜ ਵੱਜਣ ਵਾਲੇ ਹਨ," ਜੂਰੀ ਦੇ ਇਕ ਮੈਂਬਰ ਨੇ ਆਖਿਆ ।

"ਅੱਛਾ ਭਾਈ, ਭਲੇ ਲੋਕੋ ! ਫਿਰ ਅਸਾਂ ਕੀ ਕਹਿਣਾ ਹੈ ?" ਫੋਰਮੈਨ ਨੇ ਪੁੱਛਿਆ "ਕੀ ਅਸੀ ਕਹੀਏ ਕਿ ਉਹ ਦੋਸੀ ਹੈ, ਪਰ ਉਹਦੀ ਓਹਨੂੰ ਲੁੱਟਣ ਦੀ ਨੀਤ ਕੋਈ ਨਹੀਂ ਸੀ ? ਤੇ ਓਸ ਉਹਦਾ ਕੋਈ ਮਾਲ ਨਹੀਂ ਚੁਰਾਇਆ ? ਕੀ ਇਹ ਕਾਫੀ ਹੈ ?"

ਪੀਟਰ ਜਿਰਾਸੀਮੋਵਿਚ ਆਪਣੀ ਜਿੱਤ ਜੇਹੀ ਵਿੱਚ ਖੁਸ਼ ਹੋਇਆ, ਮੰਨ ਗਇਆ।

"ਪਰ ਉਸ ਲਈ ਰਹਿਮ ਦੀ ਸਫਾਰਸ਼ ਨਾਲ ਚਾਹੀਏ," ਸੌਦਾਗਰ ਬੋਲਿਆ । ਸਭ ਨੇ ਇਤਫਾਕ ਕੀਤਾ, ਪਰ ਉਸੇ ਬੁੱਢੇ ਮਜੂਰ ਨੇ ਜਿਦ ਕਰਕੇ ਕਹਿਆ ਕਿ ਉਨ੍ਹਾਂ ਨੂੰ ਫੈਸਲਾ ਇਹ ਦੇਣਾ ਚਾਹੀਏ ਕਿ "ਦੋਸ ਸਬੂਤ ਨਹੀਂ ।"

ਭਾਈ ਗੱਲ ਦਾ ਮਤਲਬ ਤਾਂ ਇੱਥੇ ਹੀ ਆ ਜਾਂਦਾ ਹੈ ਨਾਂ," ਫੋਰਮੈਨ ਨੇ ਵਿਆਖਿਆ ਕਰਕੇ ਦੱਸਿਆ, "ਬਿਨਾਂ ਲੁੱਟਣ ਦੇ ਇਰਾਦੇ ਤੇ ਨੀਤ ਦੇ, ਤੇ ਬਿਨਾਂ ਕਿਸੀ ਮਾਲ ਦੇ ਚੁਰਾਣ ਦੇ, ਇਸ ਕਰਕੇ 'ਦੋਸੀ ਨਿਰਦੋਸ਼' ——— ਇਹ ਤਾਂ ਸਾਫ ਹੈ ।"

੨੪੧