ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/271

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਪਨੀ ਦੇ ਮੈਂਬਰ ਦੇ ਜੋਰ ਦੇਣ ਪਰ ਰਹਿਮ ਦੀ ਸਫਾਰਸ਼ ਨਾਲ ਕੀਤੀ ਗਈ ।

ਮਸਲੋਵਾ ਬਾਬਤ ਤੀਸਰੇ ਸਵਾਲ ਉੱਪਰ ਇਕ ਤੇਜ ਤਰਾਰ ਬਹਿਸ ਹੋਈ । ਫੋਰਮੈਨ ਦੀ ਰਾਏ ਸੀ ਕਿ ਉਹ ਜ਼ਹਿਰ ਦੇਣ ਤੇ ਚੋਰੀ ਕਰਨ ਦੋਹਾਂ ਦੋਸਾ ਦੀ ਦੋਸੀ ਸੀ । ਪਰ ਇਸ ਗੱਲ ਨਾਲ ਸੌਦਾਗਰ ਦਾ ਇਤਫਾਕ ਨਹੀਂ ਸੀ । ਕਰਨੈਲ, ਕਲਾਰਕ ਤੇ ਬੁੱਢਾ ਮਜੂਰ ਸਭ ਸੌਦਾਗਰ ਦੀ ਰਾਏ ਨਾਲ ਮਿਲ ਗਏ । ਬਾਕੀ ਦੇ ਮੈਂਬਰ ਕਦੀ ਇੱਧਰ, ਕਦੀ ਓਧਰ, ਕੁਛ ਵਿਸਵਿਸੇ ਵਿੱਚ ਹਿਲ ਰਹੇ ਸਨ, ਤੇ ਫੋਰਮੈਨ ਦੀ ਰਾਏ ਆਖਰ ਆਪਣਾ ਥਾਂ ਬਨਾਂਦੀ ਗਈ । ਓਹਦਾ ਖਾਸ ਸਬਬ ਇਹ ਸੀ ਕਿ ਜੂਰੀ ਦੇ ਸਭ ਮੈਂਬਰ ਥੱਕ ਗਏ ਸਨ ਤੇ ਉਨ੍ਹਾਂ ਓਹੋ ਗੱਲ ਮੰਨ ਲੈਣ ਦੀ ਛੇਤੀ ਕੀਤੀ ਜਿਸ ਨਾਲ ਉਨ੍ਹਾਂ ਦੀ ਇਸ ਸਿਆਪੇ ਥੀਂ ਖਲਾਸੀ ਛੇਤੀ ਹੋਵੇ, ਕੰਮ ਮੁੱਕੇ ।

ਜੋ ਕੁਛ ਹੋ ਰਹਿਆ ਸੀ ਤੇ ਜੋ ਕੁਛ ਮਸਲੋਵਾ ਬਾਬਤ ਓਹਨੂੰ ਇਸ ਥੀਂ ਪਹਿਲਾਂ ਦਾ ਪਤਾ ਸੀ, ਓਸ ਸਭ ਥੀਂ ਨਿਖਲੀਊਧਵ ਨੂੰ ਠੀਕ ਠੀਕ ਪਤਾ ਸੀ ਕਿ ਓਹ ਦੋਹਾਂ ਚੋਰੀ ਤੇ ਜ਼ਹਿਰ ਦੇਣ ਦੇ ਦੋਸਾਂ ਥੀਂ ਬੇਦੋਸ ਹੈ, ਤੇ ਓਹਨੂੰ ਇਹ ਨਿਸਚਾ ਸੀ ਕਿ ਹੋਰ ਸਾਰੇ ਵੀ ਇਸੀ ਨਤੀਜੇ ਉੱਪਰ ਆਪੀ ਪਹੁੰਚਣਗੇ । ਪਰ ਜਦ ਓਸ ਵੇਖਿਆ ਕਿ ਸੌਦਾਗਰ ਦੀ ਓਹਦੀ ਬੇਹੂਦਾ ਪਸ (ਜਿਹੜੀ ਕਿ ਓਹ ਓਹਦੇ ਸ਼ਰੀਰਕ ਖੂਬਸੂਰਤੀ ਦੇ ਮਨ ਭਾ ਜਾਣ ਕਰਕੇ ਕਰ ਰਹਿਆ ਸੀ ਤੇ ਓਹਦੀ ਪੱਸ ਸਾਫ ਦੱਸ ਰਹੀ ਸੀ ਕਿ ਉਹ ਉਸ ਉੱਪਰ

੨੩੭