ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/269

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੈਲਕੋਵ ਦੇ ਜੰਦਰੇ ਵੱਜੇ ਬਕਸ ਵਿੱਚੋਂ ਜਿਹੜਾ ਓਹਦੇ ਰਹਿਣ ਵਾਲੇ ਕਮਰੇ ਵਿੱਚ ਪਇਆ ਹੋਇਆ ਸੀ, ੨੬੦੦ ਰੂਬਲ ਚੁਰਾਏ ? ਤੇ ਚੁਰਾਣ ਲਈ ਕੀ ਉਸ ਨੇ ਬਕਸ ਦਾ ਜੰਦਰਾ ਖੋਲ੍ਹਿਆ ਤੇ ਕੀ ਉਸ ਕੁੰਜੀ ਨਾਲ ਖੋਲ੍ਹਿਆ, ਜਿਹੜੀ ਓਹ ਮਸਲੋਵ ਲਿਆਈ ਸੀ ਤੇ ਜੇਹੜੀ ਉਸ ਬਕਸ ਦੇ ਜੰਦਰੇ ਨੂੰ ਲਗਦੀ ਸੀ ?

ਫੋਰਮੈਨ ਨੇ ਪਹਿਲਾਂ ਸਵਾਲ ਪੜ੍ਹ ਸੁਣਾਇਆ———"ਭਾਈ ਭਲੇ ਲੋਕੋ ! ਆਪ ਦਾ ਕੀ ਵਿਚਾਰ ਹੈ ?"

ਇਸ ਸਵਾਲ ਦਾ ਫੌਰਨ ਜਵਾਬ ਆਇਆ, ਸਭ ਨੇ ਇਕ ਰਾਏ ਹੋਕੇ ਆਖਿਆ——— "ਦੋਸ ਸਾਬਤ ਹੈ," ਜਿਵੇਂ ਉਨ੍ਹਾਂ ਨੂੰ ਨਿਸਚਾ ਹੋ ਚੁੱਕਾ ਸੀ ਕਿ ਕਾਰਤਿਨਕਿਨ ਨੇ ਚੁਰਾਣ ਤੇ ਜ਼ਹਿਰ ਦੇਣ ਦੋਹਾਂ ਦੋਸਾ ਵਿੱਚ ਹਿੱਸਾਲ ਇਆ ਸੀ। ਪਰ ਇਕ ਇਕੱਲਾ ਪੁਰਾਣਾ ਮਜੂਰਾਂ ਦੀ ਕੰਪਨੀ ਦਾ ਮੈਂਬਰ ਜੇਹੜਾ ਜੂਰੀ ਪਰ ਸੀ ਇਸ ਫੈਸਲੇ ਦੇ ਵਿਰੁੱਧ ਸੀ । ਓਸ ਕਿਹਾ “ਦੋਸ ਸਾਬਤ ਨਹੀਂ ।"

ਫੋਰਮੈਨ ਨੇ ਖਿਆਲ ਕੀਤਾ ਕਿ ਇਹ ਬੁੱਢਾ ਸਵਾਲ ਨੂੰ ਪੂਰਾ ਨਹੀਂ ਸਮਝ ਸੱਕਿਆ । ਉਸ ਨੇ ਕਾਰਤਿਨਕਿਨ ਦੇ ਕੀਤੇ ਜੁਰਮ ਬਾਬਤ ਫਿਰ ਓਹਨੂੰ ਸਾਰੀਆਂ ਗੱਲਾਂ ਦੱਸੀਆਂ, ਪਰ ਬੁੱਢੇ ਨੇ ਜਵਾਬ ਦਿੱਤਾ ਕਿ ਉਸ ਪਹਿਲੇ ਵੀ ਸਾਰੀ ਗੱਲ ਸਮਝ ਕੇ ਆਪਣਾ ਫੈਸਲਾ ਦਿੱਤਾ ਹੈ ਤੇ ਕਹਿਆ ਕਿ ਜੇ ਉਸ ਜੁਰਮ ਕੀਤਾ ਵੀ ਹੋਵੇ ਤਦ ਵੀ ਉਸ ਉੱਪਰ ਤਰਸ ਕਰਨ

੨੩੫