ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/267

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਕਾ ਲਇਆ ਸੀ ਕਿ ਨੌਕਰਾਂ ਨੇ ਖੁਦ ਉਹ ਕੰਮ ਕੀਤਾ ।"

"ਨੌਕਰਾਂ ਲਈ ਇਹ ਗੱਲ ਕਰਨੀ ਮੁਮਕਿਨ ਨਹੀਂ ਸੀ, ਕੁੰਜੀ ਉਸ ਪਾਸ ਸੀ ।"

ਇਹੋ ਜੇਹੀ ਵਾਵੈਲੀ ਗੱਲ ਬਾਤ ਚੋਖਾ ਚਿਰ ਚਲਦੀ ਰਹੀ, ਆਖਰ ਫੋਰਮੈਨ ਨੇ ਕਹਿਆ, "ਮੈਨੂੰ ਮਾਫ ਕਰਨਾ ਭਲੇ ਲੋਕੋ ! ਕੀ ਇਹ ਚੰਗਾ ਨ ਹੋਵੇ, ਕਿ ਅਸੀਂ ਮੇਜ਼ ਉੱਪਰ ਆਪਣੀ ਥਾਂ ਤੇ ਬਹਿ ਜਾਈਏ ਤੇ ਮਾਮਲੇ ਉੱਪਰ ਬਾਕਾਇਦਾ ਬਹਿਸ ਕਰੀਏ," ਤੇ ਇਹ ਕਹਿ ਕੇ ਉਸ ਆਪ ਕੁਰਸੀ ਲੈ ਲੀਤੀ ।

"ਪਰ ਇਨ੍ਹਾਂ ਚੁੜੇਲਾਂ ਬਾਬਤ ਜੋ ਕੁਛ ਹੋਵੇ ਮੰਨੇ," ਕਲਾਰਕ ਨੇ ਆਖਿਆ, ਤੇ ਆਪਣੇ ਰਾਏ ਦੀ ਪ੍ਰੋਢਤਾ ਵਿੱਚ ਕਿ ਵੱਡਾ ਮੁਜਰਿਮ ਮੁਕੱਦਮੇਂ ਵਿੱਚ ਮਸਲੋਵਾ ਹੀ ਹੈ ਉਸ ਇਕ ਕਹਾਣੀ ਸੁਣਾਈ ਕਿ ਕਿਸ ਤਰਾਂ, ਚੋਗਾਨ ਵਿੱਚ ਇਕ ਫਾਹਸ਼ਾ ਨੇ ਓਹਦੇ ਦੋਸਤ ਦੀ ਘੜੀ ਚੁਰਾ ਲਈ ਸੀ।

ਇਸੇ ਤਅੱਲਕ ਵਿੱਚ ਕਰਨੈਲ ਨੇ ਇਕ ਹਰ ਮਨ ਲੱਗਣ ਵਾਲੀ ਕਥਾ ਕਰ ਦਿੱਤੀ ਕਿ ਇਕ ਚਾਂਦੀ ਦਾ ਸੋਮਾਵਾਰ ਕਿਸ ਤਰਾਂ ਚੁਰਾਇਆ ਗਇਆ ਸੀ ।

"ਭਲੇ ਲੋਕੋ ! ਮੈਂ ਚਾਹੁੰਦਾ ਹਾਂ ਕਿ ਅਸਲੀ ਸਵਾਲਾਵਲ ਧਿਆਨ ਦਿਓ," ਫੋਰਮੈਨ ਨੇ ਆਪਣੀ ਪਿਨਸਲ ਮੇਜ਼ ਤੇ ਮਾਰ ਕੇ ਕਹਿਆ, ਸਭ ਚੁੱਪ ਹੋ ਗਏ ।

ਸਵਾਲ ਇਓਂ ਬਣਾਏ ਗਏ ਸਨ :———

੨੩੩