ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/266

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਮੈਂ ਕਮਰੇ ਵਿੱਚ ਕਦੀ ਨਹੀਂ ਗਈ ।"

"ਆਹੋ ! ਸਭ ਪਾਸਿਓਂ ਉਸ ਫਾਫਾਂ ਦੀਆਂ ਗੱਲਾਂ ਮੰਨੀਏ ।"

ਮੈਂ ਓਸ ਫਾਫਾਂ ਦੇ ਕਹੇ ਦਾ ਕਦੀ ਇਤਬਾਰ ਨ ਕਰਾਂ, ਜੇ ਸਾਰੀ ਦੁਨੀਆਂ ਇਕ ਪਾਸੇ ਹੋ ਜਾਵੇ ।"

"ਤੁਸੀਂ ਮੰਨੋ ਨ ਮੰਨੋ, ਇਸ ਗੱਲ ਉੱਪਰ ਤਾਂ ਮਾਮਲਾ ਫੈਸਲਾ ਨਹੀਂ ਹੋਣਾ," ਕਲਾਰਕ ਨੇ ਆਖਿਆ ।

"ਉਸ ਕੁੜੀ ਪਾਸ ਚਾਬੀ ਸੀ," ਕਰਨੈਲ ਬੋਲਿਆ ।

"ਸੀ ਤਾਂ ਕੀ ਹੋਇਆ ?" ਸੌਦਾਗਰ ਨੇ ਬਚਨ ਕੀਤਾ ।

"ਤੇ ਮੁੰਦਰੀ ?"

"ਪਰ ਉਸ ਨੇ ਸਬ ਕੁਛ ਇਸ ਬਾਬਤ ਦੱਸ ਨਹੀਂ ਸੀ ਦਿੱਤਾ ? ਫਿਰ ਸੌਦਾਗਰ ਉੱਚਾ ਬੋਲਿਆ, "ਓਸ ਮਰ ਗਏ ਦਾ ਸੁਭਾ ਕੇਹਾ ਕਾਹਲਾ ਤੇ ਕੌੜਾ ਸੀ, ਤੇ ਨਾਲੇ ਅੰਦਰ ਕਤਰਾ ਵਧ ਪੀਤਾ ਹੋਇਆ ਸੂ, ਤੇ ਉਸ ਕੁੜੀ ਨੂੰ ਮੁੱਕਾ ਮਾਰ ਵੀ ਦਿੱਤਾ ਸੀ ਸੂ । ਇਸ ਗੱਲ ਥੀਂ ਵਧ ਹੋਰ ਕੀ ਸਾਦਾ ਸਫਾ ਗੱਲ ਹੋ ਸਕਦੀ ਹੈ ? ਭਾਈ ਮਾਰ ਕੇ ਫਿਰ ਓਹਨੂੰ ਅਫਸੋਸ ਵੀ ਆਇਆ ਹੋਊ, ਕੁਦਰਤੀ ਗੱਲ ਹੈ । "ਆਹ ਲੈ, ਤੇ ਰੁੱਸ ਨਾਂਹ," "ਇਹ ਲੈ ਲੈ" । ਕਿਉਂ ਮੈਂ ਉਨ੍ਹਾਂ ਨੂੰ ਕਹਿੰਦਾ ਸੁਣਿਆ ਹੈ ਕਿ ਓਹ ਦੈਂਤ ਸੀ ਦੈਂਤ ਛੇ ਫੁੱਟ ਪੰਜ ਇੰਚ ਉੱਚਾ, ਮੁੱਕਾ ਵੀ ਕੁਛ ਹੋਊ । ਮੇਰੇ ਖਿਆਲੇ ਉਹਦਾ ਵਜ਼ਨ ਸਾਢੇ ਤਿੰਨ ਮਣ ਦੇ ਲਾਗੇ ਲਾਗੇ ਹੋਣਾ ਹੈ ।"

"ਇਓਂ ਗੱਲ ਨਹੀਂ" ਪੀਟਰ ਜਿਰਾਸਮੋਵਿਚ ਨੇ ਕਹਿਆ "ਸਵਾਲ ਇਹ ਹੈ ਕਿ ਉਸ ਲੜਕੀ ਨੇ ਨੌਕਰਾਂ ਨੂੰ

੨੩੨