ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/265

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵਿੱਚ ਉਸ ਲੜਕੀ ਦਾ ਤਾਂ ਦੋਸ ਨਹੀਂ ਓਹ ਤਾਂ ਇਸ ਜੁਰਮ ਵਿੱਚ ਰਲੀ ਨਹੀਂ ਦਿੱਸਦੀ," ਓਸ ਮਿਹਰਬਾਨ ਅੱਖਾਂ ਵਾਲੇ ਸੌਦਾਗਰ ਨੇ ਕਹਿਆ "ਸਾਨੂੰ ਉਸ ਲਈ ਰਹਿਮ ਦੀ ਸਫਾਰਸ਼ ਕਰਨੀ ਚਾਹੀਦੀ ਏ ।"

"ਬਸ ਇਹੋ ਨੁਕਤਾ ਹੈ ਜਿਸ ਪਰ ਅਸਾਂ ਵਿਚਾਰ ਕਰਨੀ ਹੈ," ਫੋਰਮੈਨ ਨੇ ਕਹਿਆ "ਸਾਨੂੰ ਆਪਣੇ ਆਪ ਮਨ ਵਿੱਚ ਬਹਿ ਗਈਆਂ ਗੱਲਾਂ ਤੇ ਅਸਰਾਂ ਦੇ ਦਬਾ ਹੇਠ ਨਹੀਂ ਆਣਾ ਚਾਹੀਏ ।"

"ਪ੍ਰਧਾਨ ਦਾ ਨਿਚੋੜ ਤਾਂ ਬੜਾ ਚੰਗਾ ਸੀ," ਕਰਨੈਲ ਨੇ ਆਖਿਆ ।

"ਚੰਗਾ ? ਵਾਹ ਉਸ ਤਾਂ ਮੈਨੂੰ ਨਿੰਦਰਾਵਾਲਾ ਕਰ ਦਿੱਤਾ ਸੀ ।"

"ਵੱਡਾ ਨੁਕਤਾ ਇਹ ਹੈ ਕਿ ਨੌਕਰਾਂ ਨੂੰ ਰੁਪਏ ਬਾਬਤ ਕੁਝ ਵੀ ਖਬਰ ਨਹੀਂ ਸੀ ਲੱਗਣੀ ਜੇ ਮਸਲੋਵਾ ਉਨਾਂ ਨਾਲ ਰਲੀ ਮਿਲੀ ਨ ਹੁੰਦੀ," ਉਸ ਯਹੂਦੀ ਰਗ ਵਾਲੇ ਕਲਾਰਕ ਨੇ ਉਚਾਰਿਆ।

"ਉਫ———ਕੀ ਆਪ ਦਾ ਖਿਆਲ ਹੈ ਕਿ ਉਸ ਨੇ ਰੁਪਏ ਚੁਰਾਏ ?" ਜੂਰੀ ਦੇ ਇਕ ਮੈਂਬਰ ਨੇ ਕਹਿਆ ।

"ਮੈਂ ਕਦਾਚਿਤ ਇਸ ਗੱਲ ਨੂੰ ਨਹੀਂ ਮੰਨਾਂਗਾ," ਓਸ ਮਿਹਰਬਾਨ ਅੱਖਾਂ ਵਾਲੇ ਨੇ ਕਹਿਆ "ਓਹ ਕੰਮ ਤਾਂ ਸਾਰਾ ਉਸ ਲਾਲ ਅੱਖਾਂ ਵਾਲੀ ਬੁੱਢੀ ਫਾਫਾਂ ਦਾ ਹੈ ।"

"ਉਹ ਸਾਰੇ ਹੀ ਬੜੇ ਉਸਤਾਦ ਲੋਕ ਹਨ, ਸਭ ਵਡੇ ਭਲੇ ਮਾਨਸ ਹਨ," ਕਰਨੈਲ ਬੋਲਿਆ———"ਪਰ ਉਹ ਕਹਿੰਦੀ

੨੩੧