ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/261

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਰ ਨਹੀਂ ਸੀ ਰਹਿਆ ਤੇ ਓਹ ਇਹ ਸਾਰਾ ਵਕਤ ਓਹਦੇ ਚਿਹਰੇ ਵਲ ਤੱਕਦਾ ਰਹਿਆ । ਤੇ ਓਹਦੇ ਮਨ ਦੇ ਅੱਗੇ ਓਹ ਹਾਲਤਾਂ ਲੰਘੀਆਂ ਜਿਹੜੀਆਂ ਤਦ ਲੰਘਦੀਆਂ ਹਨ ਜਦ ਕਿ ਇਕ ਮੂੰਹ ਜਿਹੜਾ ਅਸਾਂ ਕਈ ਸਾਲ ਤਕ ਨ ਵੇਖਿਆ ਹੋਵੇ ਤੇ ਜੁਦਾ ਹੋ ਕੇ ਏਸ ਅਰਸੇ ਵਿੱਚ ਓਸ ਉੱਪਰ ਆਈਆਂ ਤਬਦੀਲੀਆਂ ਪਹਿਲਾਂ ਤਾਂ ਸਾਡੇ ਮਨ ਵਿੱਚ ਆਪ ਆ ਕੇ ਖੁਭਦੀਆਂ ਹਨ, ਤੇ ਹੌਲੇ ਹੌਲੇ ਉਨ੍ਹਾਂ ਦੇ ਚਿਹਰੇ ਉੱਪਰੋਂ ਲਹਿ ਜਾਣ ਕਰ ਕੇ ਮੁੜ ਓਹ ਓਪਰਿਹਾਂ ਆਦਿ ਦੂਰ ਹੁੰਦੇ ਹਨ, ਤੇ ਮੁੜ ਓਹੋ ਪੁਰਾਣਾ ਚਿਹਰਾ ਮਨ ਵਿੱਚ ਨਿਖਰਦਾ ਹੈ ਜਦ ਕਿ ਸਮੇਂ ਦੀਆਂ ਲਿਆਂਦੀਆਂ ਤਬਦੀਲੀਆਂ ਕਾਫੂਰ ਹੋ ਇਕ ਵੇਰੀ ਫਿਰ ਸਾਡੇ ਧਿਆਨ ਦੀਆਂ ਅੱਖਾਂ ਅੱਗੇ ਇਕ ਅਦੁਤੀ ਅਨੋਖੇ ਤੇ ਵਖਰੇ ਇਕ ਆਤਮਾ ਦਾ ਨਿਰਾਲਾ ਆਪੇ ਦਾ ਰੂਪ ਸਾਡੇ ਅੱਗੇ ਖੜਾ ਹੋ ਜਾਂਦਾ ਹੈ।

ਹਾਂ, ਓਸ ਜੇਲ ਦੇ ਵਡੇਰੇ ਸਾਰੇ ਕੋਟ ਦੇ ਪਾਏ ਹੋਣ ਤੇ ਵੀ ਤੇ ਹੁਣ ਪੂਰੀ ਹੋ ਗਈ ਤੀਮੀਂ ਦੇ ਵਧੇ ਅੰਗਾਂ ਦੇ ਹੁੰਦਿਆਂ ਵੀ ਓਹਦੇ ਮੂੰਹ ਦਾ ਹੇਠਲਾ ਪਾਸਾ ਕੁਛ ਮੁਟੇਰਾ ਹੋ ਜਾਣ ਤੇ ਵੀ, ਤੇ ਛਾਤੀ ਪੁਰੀ ਫੁਲਾ ਵਿੱਚ ਆਣ ਪਰ ਵੀ, ਤੇ ਰੁਖਸਾਰ ਤੇ ਮੱਥੇ ਉੱਪਰ ਕੁਛ ਕੁਛ ਝੁਰਲੀਆਂ ਪੈ ਜਾਣ ਦੇ ਬਾਵਜੂਦ ਵੀ ਤੇ ਅੱਖਾਂ ਉੱਪਰ ਕੁਝ ਸੋਜ ਹੋਣ ਤੇ ਵੀ, ਹਾਂ ਇਹ ਓਹੋ ਸਦੀਂ ਓਹੋ ਕਾਤੂਸ਼ਾ ਹੈ, ਜਿਹੜੀ ਓਸ ਈਸਟਰ ਦੀ ਰਾਤ, ਓਸ ਵਲ ਅਯਾਣੀਆਂ ਤੇ ਬੇਲੋਸ ਨਦਰਾਂ ਉੱਪਰ ਕਰ ਕਰ ਕੇ ਵੇਖਦੀ ਸੀ, ਤੇ ਜਿਹਨੂੰ ਓਹ ਆਪ ਇਕ ਪਾਕ ਰੂਹ ਕਰਕੇ ਪਿਆਰਦਾ ਸੀ, ਤੇ ਜਦ ਓਹਦੀਆਂ ਪਿਆਰ ਭਰੀਆਂ ਹਸੂ ਹਸੂ ਕਰਦੀਆਂ ਅੱਖਾਂ ਜੀਵਨ ਤੇ ਓਹਦੇ ਰਸ ਨਾਲ ਚਮਕ ਰਹੀਆ ਸਨ ।

੨੨੭