ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/257

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੨.

ਜਦ ਦੋਸੀਆਂ ਦੇ ਆਖਰੀ ਲਫਜ਼ ਸੁਣੇ ਜਾ ਚੁਕੇ ਸਨ, ਕੁਝ ਵਕਤ ਇਸ ਗੱਲ ਤੇ ਲੱਗ ਗਇਆ ਕਿ ਓਹ ਸਵਾਲ ਜੋ ਜੂਰੀ ਨੂੰ ਪੁੱਛਣੇ ਹਨ, ਓਹ ਕਿਸ ਤਰਾਂ ਕਿਸ ਸ਼ਕਲ ਵਿੱਚ ਬਣਾਏ ਜਾਣ । ਆਖਰ ਸਵਾਲ ਬਣਾਏ ਗਏ ਤੇ ਪ੍ਰਧਾਨ ਹੋਰੀ ਸਾਰੇ ਮੁਕੱਦਮੇਂ ਦਾ ਸਾਰ ਜੂਰੀ ਪ੍ਰਤੀ ਵਿਆਖਿਆ ਕਰਨ ਲਈ ਉੱਠੇ। ਮੁਕੱਦਮੇਂ ਦਾ ਸਾਰ ਦੱਸਣ ਥੀਂ ਪਹਿਲਾਂ ਪ੍ਰਧਾਨ ਹੋਰਾਂ ਨੇ ਕੁਛ ਚਿਰ ਖੁਸ਼ਗਵਾਰ ਪਰ ਬੈਠੇ ਹੋਏ ਗਲੇ ਵਾਂਗ ਦੀ ਮੋਟੀ ਜੇਹੀ ਆਵਾਜ਼ ਵਿੱਚ ਜੂਰੀ ਨੂੰ ਆਮ ਕਾਰਵਾਈ ਅਦਾਲਤ ਤੇ ਓਹਨਾਂ ਦੇ ਫਰਜ਼ਾਂ ਆਦਿ ਉੱਪਰ ਕੁਛ ਕਹਿਣਾ ਆਰੰਭਿਆ । ਤੇ ਓਹਨਾਂ ਕੁਛ ਇਉਂ ਸੀ:———"ਸ਼੍ਰੀਮਾਨ ਜੀ ! ਕਿਸੀ ਦਾ ਘਰ ਭੰਨਣਾ, ਸੰਨ੍ਹ ਲਾਣਾ, ਘਰ ਭੰਨਣਾ ਤੇ ਸੰਨ੍ਹ ਲਾਣਾ ਹੈ । ਚੋਰੀ ਚੋਰੀ ਹੈ ਤੇ ਜੰਦਰੇ ਕੁੰਜੀ ਅੰਦਰ ਪਈਆਂ ਚੀਜ਼ਾਂ ਦਾ ਚੁਰਾਣਾ ਇਕ ਐਸੀ ਥਾਂ ਥੀਂ ਜਿਹੜੀ ਜੰਦਰੇ ਕੁੰਜੀ ਤਲੇ ਹੈ ਚੁਰਾਣਾ ਹੈ । ਤੇ ਇਕ ਥਾਂ ਜਿਹੜੀ ਜੰਦਰੇ ਕੁੰਜੀ ਹੇਠ ਨਹੀਂ ਓਥੋਂ ਚੁਰਾਣਾ ਇਕ ਐਸੀ ਥਾਂ ਥੀਂ ਚੁਰਾਣਾ ਹੈ, ਜਿਹੜੀ ਜੰਦਰੇ ਕੁੰਜੀ ਹੇਠ ਨਹੀਂ ।" ਜਦ ਇਹ ਵਿਆਖਿਆ ਕਰ ਰਹਿਆ ਸੀ ਓਸ ਕਈ ਵੇਰੀ ਨਿਖਲੀਊਧਵ ਵਲ ਤੱਕ ਤੱਕ ਕੇ ਇਹ ਸਭ ਕੁਛ ਕਹਿਆ ਸੀ । ਮਤਲਬ ਇਹ ਸੀ ਕਿ ਜੇ ਓਹ ਇਨ੍ਹਾਂ ਗੱਲਾਂ ਨੂੰ ਆਪਣੇ ਜ਼ੇਹਨ ਨਸ਼ੀਨ ਕਰ ਲਵੇ ਤਦ ਆਪਣੇ ਬਾਕੀ ਦੇ ਸਾਥੀਆਂ ਨੂੰ ਆਪੇ ਸਮਝਾ ਲਵੇਗਾ । ਜਦ ਓਸ ਜਾਣ ਲਇਆ ਕਿ