ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/254

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ਗੋਈ ਦਾ ਪ੍ਰਭਾਵ ਪਾਣ ਦਾ ਯਤਨ ਕੀਤਾ ਜਰੂਰ, ਤੇ ਦਸਿਆ ਕਿ ਮਸਲੋਵਾ ਕਿਸ ਤਰਾਂ ਤੇ ਕਿਨ੍ਹਾਂ ਵਾਕਿਆਤ ਤੇ ਹਾਲਤਾਂ ਕਰਕੇ ਮਜਬੂਰਨ ਇਸ ਭੈੜੀ ਜ਼ਿੰਦਗੀ ਵਲ ਧੱਕੀ ਗਈ । ਓਸ ਆਦਮੀ ਨੂੰ ਜਿੰਨੇ ਇਹਨੂੰ ਭੋਲੇਪਨ ਵਿੱਚ ਪਹਿਲਾਂ ਪਹਿਲ ਖਰਾਬ ਕੀਤਾ, ਓਹਨੂੰ ਕੋਈ ਸਜ਼ਾ ਨਹੀਂ ਮਿਲੀ, ਤੇ ਆਪਣੀ ਗਿਰਾਵਟ ਦੀ ਸਾਰੀ ਸਜ਼ਾ ਸਿਰਫ ਇਹਨੂੰ ਇਕੱਲੀ ਨੂੰ ਭੋਗਣੀ ਪੈ ਰਹੀ ਹੈ । ਪਰ ਵਕੀਲ ਦੀ ਇਸ ਗਿਰਾਵਟ ਦੇ ਸਬੱਬਾਂ ਵਲ ਇਕ ਮਸਲਿਆਂ ਦੀ ਆਰਾਇਸ਼ ਵਲ ਟੁਰ ਜਾਣ ਦੀ ਕੋਸ਼ਸ਼ ਸੁਣਨ ਵਾਲਿਆਂ ਪਸੰਦ ਨਹੀਂ ਸੀ ਕੀਤੀ । ਸਾਰੇ ਕੁਝ ਤੰਗ ਜੇਹੇ ਦਿਸੇ ਜਦ ਓਸ ਇਹ ਗੱਲ ਕਹੀ ਕਿ ਮਰਦ ਕੈਸੇ ਬੇਤਰਸ ਜੇਹੇ ਹੁੰਦੇ ਹਨ ਤੇ ਔਰਤਾਂ ਇੰਨੀਆਂ ਬੇਬਸ । ਤਦ ਪ੍ਰਧਾਨ ਨੇ ਓਹਨੂੰ ਚਿਤਾਵਨੀ ਕੀਤੀ ਕਿ ਓਹ ਅਪਣੀ ਤਕਰੀਰ ਵਿੱਚ ਮੁਕੱਦਮੇਂ ਦੇ ਅਸਲੀ ਵਾਕਿਆਤ ਵਲ ਜ਼ਿਆਦਾ ਰਵੇ, ਅੱਗੇ ਪਿੱਛੇ ਘੁੰਮਣ ਘੇਰੀਆਂ ਥੀਂ ਬਚੇ।

ਜਦ ਇਸ ਆਪਣੀ ਤਕਰੀਰ ਮੁਕਾਈ ਤੋਂ ਸਰਕਾਰੀ ਵਕੀਲ ਜਵਾਬ ਦੇਣ ਲਈ ਉੱਠਿਆ । ਜਿਹੜਾ ਪਹਿਲਾਂ ਵਕੀਲ ਦੋਹਾਂ ਦੋਸੀਆਂ ਦਾ ਬੋਲ ਚੁਕਾ ਸੀ ਓਹਦੇ ਉੱਤਰ ਵਿੱਚ ਕਹਿਆ ਕਿ ਭਾਵੇਂ ਬੋਚਕੋਵਾ ਦੀ ਵਲਦੀਅਤ ਪਤਾ ਨਹੀਂ ਸੀ, ਤਾਂ ਵੀ ਵਿਰਸੇ ਵਿੱਚ ਖਨ ਦੀਆਂ ਮਿਲਾਵਟਾਂ ਦੇ ਆਣ ਦਾ ਸਾਇੰਸ ਦਾ ਅਸਲ ਕਿਸੀ ਤਰਾਂ ਰੱਦ ਕੀਤਾ ਨਹੀਂ ਜਾ ਸੱਕਦਾ ਕਿਉਂਕਿ ਇਹ ਅਸੂਲ ਇਥੇ ਤਕ ਸਾਇੰਸ ਨੇ ਪਾਇਆ ਸਬੂਤ ਤਕ ਪਹੁੰਚਾ ਦਿੱਤਾ ਹੈ ਕਿ ਅਸੀਂ ਓਸ ਅਸੂਲ ਅਨੁਸਾਰ ਨਾ ਸਿਰਫ ਜੁਰਮ ਵਾਲਿਆਂ ਦਾ ਜੁਰਮ ਉਨ੍ਹਾਂ ਦੀ ਨਸਲ ਦੀ ਲਕੀਰ ਨੂੰ ਪਿੱਛੇ ਲਜਾ ਕੇ

੨੨੦