ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/252

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੋਹਾਂ ਨੇ ਇਹਨੂੰ ਆਪਣਾ ਵਕੀਲ ਕੀਤਾ ਸੀ । ਤਕਰੀਰ ਵਿੱਚ ਓਸ ਕਹਿਆ ਕਿ ਉਹਦੇ ਮੁਵੱਕਲ ਬੇ ਗੁਨਾਹ ਸਨ ਤੇ ਸਾਰਾ ਦੋਸ ਮਸਲੋਵਾ ਦਾ ਸੀ । ਮਸਲੋਵਾ ਦੇ ਇਸ ਕਹਿਣ ਥੀਂ ਕਿ ਓਹ ਦੋਵੇਂ ਉਹਦੇ ਨਾਲ ਸਨ, ਵਕੀਲ ਨੇ ਇਨਕਾਰ ਕੀਤਾ ਤੇ ਕਹਿਆ ਕਿ ਮਸਲੋਵਾ ਨੇ ਰੁਪਏ ਚੁਰਾਏ ਤੇ ਸਾਰਾ ਜੋਰ ਇਸ ਗੱਲ ਤੇ ਦਿੱਤਾ ਕਿ ਓਹਦਾ ਬਿਆਨ ਜਦ ਓਸ ਉੱਪਰ ਸੌਦਾਗਰ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲੱਗ ਚੁੱਕਾ ਸੀ ਮੰਨਣ ਦੇ ਲਾਇਕ ਹੀ ਨਹੀਂ । ਤੇ ੧੮੦੦ ਰੂਬਲ ਜੇਹੜੇ ਉਨ੍ਹਾਂ ਦੋਹਾਂ ਦੇ ਬੰਕ ਦੇ ਹਿਸਾਬ ਵਿੱਚ ਨਿਕਲੇ ਸਨ, ਓਹ ਦੋ ਦਿਆਨਤਦਾਰ ਬੰਦੇ ਜਿਨ੍ਹਾਂ ਨੂੰ ਰੋਜ ੩ ਥੀਂ ੫ ਰੂਬਲ ਤਕ ਬਖਸ਼ੀਸ਼ਾਂ ਮਿਲ ਜਾਂਦੀਆਂ ਸਨ, ਇੰਨਿਆਂ ਸਾਲਾਂ ਵਿੱਚ ਬੜੀ ਆਸਾਨੀ ਨਾਲ ਜਮਾਂ ਕਰ ਸੱਕਦੇ ਸਨ।

ਸੌਦਾਗਰ ਦੇ ਰੁਪਏ ਮਸਲੋਵਾ ਨੇ ਚੁਰਾਏ, ਤੇ ਉਸ ਨੇ ਅੱਗੇ ਕਿਸੀ ਨੂੰ ਦੇ ਦਿੱਤੇ ਹੋਣ ਦੀ ਸੰਭਾਵਨਾ ਹੁੰਦੀ ਸੀ, ਯਾ ਓਹ ਗਵਾ ਬੈਠੀ ਹੋਣੀ ਹੈ, ਕਿਉਂਕਿ ਉਸ ਵੇਲੇ ਬੜੇ ਹੀ ਨਸ਼ੇ ਦੀ ਹਾਲਤ ਵਿੱਚ ਸੀ ਤੇ ਜ਼ਹਿਰ ਜੂ ਦਿੱਤਾ ਤਦ ਮਸਲੋਵਾ ਇਕੱਲੀ ਨੇ ਦਿੱਤਾ ।

ਤੇ ਉਸ ਇਉਂ ਕਹਿ ਕੇ ਜੂਰੀ ਦੀ ਮਿੰਨਤ ਕੀਤੀ ਕਿ ਮੁਵੱਕਲਾਂ ਤੇ, ਕਾਰਤਿਨਕਿਨ ਤੇ ਬੋਚਕੋਵਾ ਤੇ, ਜਿਹੜਾ ਝੂਠਾ ਦੋਸ ਲੱਗਾ ਹੈ ਓਸ ਥੀਂ ਉਨ੍ਹਾਂ ਨੂੰ ਓਹ ਬਰੀ ਕਰ ਦੇਣ ਤੇ ਜੇ ਓਹ ਚੋਰੀ ਦੇ ਲੱਗੇ ਦੋਸ ਥੀਂ ਉਨ੍ਹਾਂ ਨੂੰ ਉੱਕਾ ਬਰੀ ਨਹੀਂ ਕਰ ਸੱਕਦੇ ਤਾਂ ਘਟੋ ਘਟ ਇੰਨਾਂ ਤਾਂ ਜੂਰੀ ਨੂੰ ਮੰਨਣਾ ਚਾਹੀਦਾ

੨੧੮