ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/251

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਕੇ ਆਪ ਬੜਾ ਸਵਾਦ ਆ ਗਇਆ ਸੀ ।

ਜੇ ਉਹਦੀ ਤਕਰੀਰ ਨੂੰ ਸਭ ਉਹਦੇ ਪਵਾਏ ਗਹਿਣੇ ਕੱਪੜੇ ਤੇ ਖੁਸ਼ਗੋਈ ਦੇ ਫੁਲਾ ਥੀਂ ਸੱਖਣਾ ਕਰਕੇ ਵੇਖਿਆ ਜਾਵੇ ਤਦ ਜੋ ਗਲ ਉਸ ਕਹੀ ਸੀ ਓਹ ਇਹ ਸੀ, ਕਿ ਮਸਲੋਵਾ ਨੇ ਸੌਦਾਗਰ ਨੂੰ ਆਪਣੇ ਉੱਪਰ ਪਾ ਲਇਆ । ਉਸ ਨੇ ਇਸ ਉੱਪਰ ਇਤਬਾਰ ਕੀਤਾ, ਫਿਰ ਓਹਨੂੰ ਇਹਨੇ ਆਪਣੀਆਂ ਅੱਖਾਂ ਦੇ ਜਾਦੂ ਹਿਪਨੋਟਿਜ਼ਮ ਨਾਲ ਪੂਰਾ ਕਾਬੂ ਕਰ ਲੀਤਾ, ਤੇ ਫਿਰ ਓਹਦੀ ਕੁੰਜੀ ਲੈਕੇ ਓਹਦੇ ਰਹਿਣ ਵਾਲੇ ਥਾਂ ਤੇ ਇਸ ਨੀਤ ਨਾਲ ਗਈ ਕਿ ਓਹਦਾ ਸਾਰਾ ਰੁਪਿਆ ਆਪ ਲੈ ਲਵੇ । ਪਰ ਜਦ ਸਾਈਮਨ ਤੇ ਯੋਫੇਮੀਆਂ ਨੇ ਤੱਕ ਲਇਆ, ਤਦ ਉਨ੍ਹਾਂ ਦੋਹਾਂ ਨਾਲ ਇਸ ਉਸ ਰੁਪਏ ਦੇ ਹਿੱਸੇ ਕਰ ਲਏ, ਤੇ ਫਿਰ ਇਸ ਜੁਰਮ ਦੀਆਂ ਸਭ ਨਿਸ਼ਾਨੀਆਂ ਮਿਟਾਣ ਲਈ, ਖੁਰਾ ਖੋਜ ਗੁਆਣ ਲਈ, ਇਹ ਓਸ ਸੌਦਾਗਰ ਸਮੇਤ ਮੁੜ ਹੋਟਲ ਵਿੱਚ ਆਈ ਤੇ ਓਹਨੂੰ ਜ਼ਹਿਰ ਦੇਕੇ ਪਾਰ ਬੁਲਾਇਆ ।

ਜਦ ਸਰਕਾਰੀ ਵਕੀਲ ਬੋਲ ਚੁੱਕਿਆ ਤਦ ਇਕ ਅਧਖੜ ਉਮਰ ਦਾ ਆਦਮੀ, ਇਕ ਅਬਾਬੀਲ ਦੇ ਪੂਛਲ ਵਾਲਾ ਕੋਟ ਪਾਈ, ਤੇ ਨੀਵੀਂ ਛਾਤੀ ਦੇ ਤਲੇ ਤਕ ਕਾਟ ਵਾਲੀ ਤਲੇ ਵਾਸਕਟ ਪਾਈ, ਵਕੀਲਾਂ ਦੇ ਬੈਂਚ ਥੀ ਉੱਠਿਆ, ਵਾਸਕਟ ਦੇ ਘੇਰੇ ਦੇ ਵਿੱਚ ਓਹਦੀ ਮਾਇਆ ਲੱਗੀ ਤੇ ਅਕੜਾਈ ਚਿੱਟੀ ਕਮੀਜ਼ ਦਾ ਅੱਗਾ ਸਾਫ ਦਿੱਸ ਆਇਆ । ਤੇ ਕਾਰਤਿਨਕਿਨ ਤੇ ਬੋਚਕੋਵਾ ਦੇ ਬਚਾ ਵਿੱਚ ਆਪਣੀ ਤਕਰੀਰ ਲੱਗਾ ਕਰਨ । ੩੦੦ ਰੂਬਲ ਫੀਸ ਦੇ ਕੇ

੨੧੭