ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/249

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜਿਸ ਤਰਾਂ ਅਸੀਂ ਇਹਦੀ ਰੱਖਣ ਵਾਲੀ ਜਨਾਨੀ ਦੇ ਮੂੰਹੋਂ ਸੁਣਿਆ ਹੈ ਤਾਲੀਮ ਯਾਫ਼ਤਾ ਹੈ । ਨ ਸਿਰਫ਼ ਪੜ੍ਹ ਲਿਖ ਸਕਦੀ ਹੈ ਬਲਕਿ ਫਰਾਂਸੀਸੀ ਜ਼ਬਾਨ ਦੀ ਜਾਣੁ ਹੈ । ਇਹ ਹੈ ਯਤੀਮ ਤੇ ਮੁਮਕਿਨ ਹੈ ਕਿ ਇਹਦੇ ਮਾਪਿਆਂ ਦੇ ਕੀਤੇ ਪਾਪਾਂ ਦੀ ਲੇਸ਼ ਇਹਦੇ ਖੂਨ ਵਿੱਚ ਚਲੀ ਆ ਰਹੀ ਹੋਵੇ । ਇਹ ਬੜੇ ਸ਼ਰੀਫ ਘਰਾਣੇ ਵਿੱਚ ਪਾਲੀ ਪੋਸੀ ਗਈ ਸੀ । ਇਸ ਲਈ ਇਹ ਆਪਣੀ ਉਪਜੀਵਕਾ ਈਮਾਨਦਾਰੀ ਤ੍ਰੀਕਿਆਂ ਨਾਲ ਕਮਾ ਸੱਕਦੀ ਸੀ । ਪਰ ਆਪਣੀ ਪਾਲਣ ਵਾਲੀ ਨੂੰ ਛੱਡ ਆਈ ਤੇ ਆਪਣੀ ਵਿਸ਼ੇ ਬ੍ਰਿਤੀ ਨੂੰ ਆਪਣੀ ਵਾਗਡੋਰ ਫੜਾ ਦਿਤੀ । ਤੇ ਆਪਣੀਆਂ ਕਾਮ ਤ੍ਰਿਸ਼ਨਾ ਨੂੰ ਪੂਰਾ ਕਰਨ ਲਈ ਕੰਜਰ ਘਰ ਜਾ ਦਾਖਲ ਹੋਈ ਜਿਥੇ ਓਹ ਆਪਣੀਆਂ ਬਾਕੀ ਦੀਆਂ ਸਾਥਣਾਂ ਥੀਂ ਆਪਣੀ ਪੜ੍ਹਾਈ ਕਰਕੇ ਬਾਹਲੀ ਚੰਗੀ ਗਿਣੀ ਗਈ । ਤੇ ਓਥੇ ਖਾਸ ਕਰਕੇ ਜੂਰੀ ਦੇ ਭਲੇ ਮਾਨੁਖੋ ! ਜਿਸ ਤਰਾਂ ਤੁਸੀਂ ਉਸਦੀ ਮਾਲਕਾ ਪਾਸੋਂ ਸੁਣ ਲਇਆ ਹੈ, ਇਕ ਖਾਸ ਅੱਖਾਂ ਦੀ ਗੁਝੀ ਤਾਕਤ ਦਵਾਰਾ ਆਏ ਮਹਿਮਾਨਾਂ ਉੱਪਰ ਇਹ ਇਕ ਖਾਸ ਤਰਾਂ ਕਾਬੂ ਪਾ ਲੈਂਦੀ ਸੀ। ਇਸ ਤਾਕਤ ਦੀ ਹੁਣੇ ਹੀ ਸਾਇੰਸ ਨੇ ਖੋਜ ਸ਼ੁਰੂ ਕੀਤੀ ਹੈ, ਖਾਸ ਕਰ ਸ਼ਾਰਕੋ ਦੇ ਸਕੂਲਾਂ ਨੇ, ਤੇ ਜਿਹਨੂੰ ਓਹ ਅੱਖਾਂ ਨਾਲ ਦੂਸਰੇ ਉੱਪਰ ਜਾਦੂ ਪਾ ਲੈਨ ਦਾ ਅਸਰ ਕਰਕੇ ਸੱਦਦੇ ਹਨ । ਇਨ੍ਹਾਂ ਗੁੱਝੇ ਅੱਖਾਂ ਦੇ ਜਾਦੂ ਦੇ ਤਰੀਕਿਆਂ ਨਾਲ ਇਹ ਉਸ ਵਿਚਾਰੇ ਰੂਸੀ ਸੌਦਾਗਰ ਭੋਲੇ ਭਾਲੇ ਬੁੱਧੂ ਉੱਪਰ ਅਮਲ ਕਰਕੇ ਪੂਰਾ ਕਾਬੂ ਪਾ ਲੈਂਦੀ ਹੈ । ਇਸ ਅਮੀਰ ਮਹਿਮਾਨ ਉੱਪਰ ਲਕੜੀ ਫੇਰਦੀ ਹੈ, ਤੇ ਉਹ ਇਸ ਉਪਰ ਪੂਰਾ ਇਤਬਾਰ ਕਰਦਾ ਹੈ ਤੇ ਇਹ ਓਸ ਇਤਬਾਰ ਨੂੰ ਕਿਸਤਰ੍ਹਾਂ ਵਰਤਦੀ ਹੈ, ਪਹਿਲਾਂ ਉਹਦਾ

੨੧੫