ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/245

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਰਨਾਂ ਕਰਕੇ ਉਹਦਾ ਐਹਮਪੁਨਾ ਗ਼ੈਰ ਮਾਮੂਲੀ ਹੋ ਚੁਕਾ ਸੀ ।

ਜਦ ਓਹਨੂੰ ਆਪਣੀ ਤਕਰੀਰ ਕਰਨ ਲਈ ਬੁਲਾਇਆ ਗਇਆ ਤਦ ਬੜੇ ਨਖਰੀਲੇ ਅੰਦਾਜ਼ ਨਾਲ ਬੜੀ ਹੌਲੀ ਹੌਲੀ ਉੱਠਿਆ । ਆਪਣਾ ਹੱਥ ਮੇਜ਼ ਉੱਪਰ ਰੱਖ ਕੇ ਕਮਰੇ ਦੇ ਚਾਰ ਚੁਫੇਰੇ ਨਿਗਾਹ ਮਾਰੀ । ਰਤਾਕੂ ਸਿਰ ਨੀਂਵਾ ਕਰ ਕੇ ਸਲਾਮ ਕੀਤਾ ਤੇ ਕੈਦੀਆਂ ਦੀਆਂ ਅੱਖਾਂ ਥੀਂ ਅੱਖ ਬਚਾ ਕੇ ਲਗਾ ਓਹ ਤਕਰੀਰ ਕਰਨ । ਇਹ ਤਕਰੀਰ ਜਦ ਰੀਪੋਟਾਂ ਪੜ੍ਹੀਆਂ ਜਾ ਰਹੀਆਂ ਸਨ, ਉਸ ਨੇ ਉੱਥੇ ਬੈਠੇ ਬੈਠੇ ਹੀ ਤਿਆਰ ਕੀਤੀ ਸੀ ।

"ਜੂਰੀ ਦੇ ਭਲੇ ਮਾਨੁੱਖੋ ! ਇਹ ਮੁਕੱਦਮਾਂ ਜੋ ਆਪ ਦੇ ਸਾਹਮਣੇ ਹੈ ਜੇ ਮੈਂ ਇਉਂ ਆਪਣੇ ਆਪ ਦਾ ਮਤਲਬ ਦਸ ਸੱਕਾਂ, ਮੈਂ ਕਹਾਂਗਾ, ਕਿ ਇਕ ਬਹੁਤ ਗੈਰ ਮਾਮੂਲੀ ਮੁਕੱਦਮਾਂ ਹੈ ।"

ਓਹਦੇ ਖਿਆਲ ਅਨੁਸਾਰ ਸਰਕਾਰੀ ਵਕੀਲ ਦੀ ਤਕਰੀਰ ਲੋਕਾਂ ਲਈ ਇਕ ਖਾਸ ਤਰਾਂ ਦੀ ਜਰੂਰੀ ਤਕਰੀਰ ਸਮਝੀ ਜਾਣੀ ਚਾਹੀਦੀ ਹੈ ਜਿਵੇਂ ਮਸ਼ਹੂਰ ਵਕੀਲਾਂ ਦੀਆਂ ਦੁਨੀਆਂ ਵਿੱਚ ਮੰਨੀਆਂ ਪਰਮੰਨੀਆਂ ਤਕਰੀਰਾਂ ਹੁੰਦੀਆਂ ਹਨ, ਤੇ ਜਿਨ੍ਹਾਂ ਤਕਰੀਰਾਂ ਕਰਕੇ ਓਹ ਵੱਡੇ ਬਣਦੇ ਹਨ । ਠੀਕ ਭਾਈ ਠੀਕ, ਓਹਦੀ ਤਕਰੀਰ ਸੁਣਨ ਵਾਲੇ ਕੌਣ ਕੌਣ ਆਏ ਸਨ, ਤਿੰਨ ਜਨਾਨੀਆਂ ਬੈਠੀਆਂ ਸਨ ਇਕ ਓਹ ਸੀਨ ਪ੍ਰੋਣ ਵਾਲੀ, ਇਕ ਰਸੋਇਣ, ਤੇ ਇਕ ਸਾਈਮਨ ਦੀ ਭੈਣ ਤੇ ਇਕ ਕੋਚਵਾਨ ਗੱਡੀਵਾਨ । ਪਰ ਕੋਈ ਆਵੇ ਨਾ ਆਵੇ ਸਰਕਾਰੀ ਵਕੀਲ ਦੀ ਤਕਰੀਰ ਆਲੀਸ਼ਾਨ ਤਰਾਂ

੨੧੧