ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੧.

ਸ਼ਹਾਦਤ ਵਿੱਚ ਜ਼ਿਕਰ ਆਈਆਂ ਚੀਜ਼ਾਂ ਦਾ ਮੁਲਾਹਿਜ਼ਾ ਖਤਮ ਹੋਇਆ । ਪ੍ਰਧਾਨ ਨੇ ਐਲਾਨ ਕੀਤਾ ਕਿ ਓਹ ਤਹਿਕੀਕਾਤ ਹੁਣ ਖਤਮ ਹੋ ਚੁੱਕੀ ਹੈ ਤੇ ਲਗਦੇ ਹੀ ਸਰਕਾਰੀ ਵਕੀਲ ਨੂੰ ਕਹਿਆ ਕਿ ਹੁਣ ਓਹ ਅੱਗੇ ਚਲੇ । ਪਰ ਆਸ ਪ੍ਰਗਟ ਕੀਤੀ ਕਿ ਓਹ ਵੀ ਚੂੰਕਿ ਹੋਰਨਾਂ ਵਾਂਗ ਮਾਸ ਦਾ ਆਦਮੀ ਹੀ ਹੈ ਤੇ ਓਹਨੂੰ ਵੀ ਜ਼ਰਾ ਸਿਗਰਟ ਪੀਣ ਅਥਵਾ ਕੁਛ ਖਾਣ ਪੀਣ ਦੀ ਲੋੜ ਮਹਿਸੂਸ ਹੋਈ ਹੀ ਹੋਵੇਗੀ, ਤੇ ਹੋਰਨਾਂ ਪਰ ਵੀ ਓਹ ਤਰਸ ਕਰੇਗਾ । ਪਰ ਸਰਕਾਰੀ ਵਕੀਲ ਨੇ ਨਾ ਆਪਣੇ ਲਈ, ਨ ਕਿਸੀ ਹੋਰ ਲਈ, ਕੋਈ ਤਰਸ ਕੀਤਾ । ਓਹਦੀ ਤਬੀਅਤ ਹੀ ਬੜੀ ਠੋਸ ਸੀ ਤੇ ਓਹਦੇ ਇਲਾਵਾ ਬਦਕਿਸਮਤੀ ਦੀ ਗੱਲ ਇਹ ਹੋਈ ਹੋਈ ਸੀ ਕਿ ਓਸਨੂੰ ਆਪਣੇ ਸਕੂਲ ਪਾਸ ਕਰਨ ਉੱਪਰ ਇਕ ਸੋਨੇ ਦਾ ਤਮਗਾ ਮਿਲਿਆ ਸੀ । ਇਹ ਤਮਗਾ ਓਹਨੂੰ ਯੂਨੀਵਰਸਟੀ ਵਿੱਚ ਪੜ੍ਹਦਿਆਂ, ਰੋਮਨ ਲਾ ਦੇ ਮਜ਼ਮੂਨ ਦੇ ਸੰਬੰਧ ਵਿੱਚ "ਸਰਵੀਟਯੂਡ" ਅਰਥਾਤ ਗੁਲਾਮਪੁਣੇ ਉੱਪਰ ਇਕ ਲੇਖ ਲਿਖਣ ਲਈ ਇਨਾਮ ਦਿਤਾ ਗਇਆ ਸੀ ਤੇ ਇਸ ਲਈ ਓਹ ਬੜਾ ਹੀ ਅਭਿਮਾਨੀ ਸੀ ਤੇ ਆਪਣੇ ਕਾਨੂੰਨ ਦੀ ਲਿਆਕਤ ਉੱਪਰ ਤਸੱਲੀ ਸੀ । (ਤੇ ਓਹਦੀ ਹਉਮੈ ਨੂੰ ਪੱਠੇ ਇਕ ਹੋਰ ਪਾਸਿਓਂ ਵੀ ਪੈਂਦੇ ਸਨ ਕਿ ਓਹ ਰਈਸੀ ਤੀਮੀਆਂ ਨਾਲ ਯਾਰਾਨੇ ਬੜੀ ਕਾਮਯਾਬੀ ਨਾਲ ਪਾਉਂਦਾ ਸੀ) ਤੇ ਇਨ੍ਹਾਂ