ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੋਰਮੈਨ ਤੇ ਹੋਰ ਕਈ ਉੱਠੇ ਤੇ ਮੇਜ਼ ਕੋਲ ਗਏ । ਖਾਸ ਪਤਾ ਕਿਸੀ ਨੂੰ ਵੀ ਨਹੀਂ ਸੀ ਕਿ ਉਨ੍ਹਾਂ ਆਪਣੇ ਹੱਥਾਂ ਨਾਲ ਓਥੇ ਕੀ ਕਰਨਾ ਹੈ । ਕਦੀ ਮੁੰਦਰੀ ਨੂੰ ਤੱਕਦੇ ਸਨ, ਕਦੀ ਸੀਸ਼ੇ ਦੇ ਬਰਤਨਾਂ ਨੂੰ, ਕਦੀ ਟੈਸਟਟਯੂਬ ਨੂੰ । ਸੌਦਾਗਰ ਨੇ ਮੁੰਦਰੀ ਆਪਣੀਆਂ ਉਂਗਲੀ ਵਿੱਚ ਪਾ ਪਾ ਕੇ ਵੀ ਤੱਕੀ, "ਓਏ ! ਕੋਈ, ਓਹਦੀ ਉਂਗਲ ਸੀ ਕਿ ਬਸ ਉਂਗਲਾ ਸੀ," ਤੇ ਓਸ ਕਹਿਆ ਤੇ ਆਪਣੀ ਥਾਂ ਤੇ ਆਕੇ ਬਹਿ ਗਇਆ । ਸਾਫ ਸੀ ਕਿ ਇਸਨੇ ਆਪਣੇ ਮਨ ਵਿੱਚ ਜੋ ਵੱਡਾ ਸਾਰਾ ਅਕਾਰ ਓਸ ਮਾਰੇ ਗਏ ਸੌਦਾਗਰ ਦਾ ਬਣਾਇਆ ਸੀ, ਓਹਦਾ ਖਿਆਲ ਕਰਨਾ ਇਸ ਦਾ ਮਨ ਪਰਚਾਵਾ ਸੀ ।

੨੦੯