ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/242

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਦਿੱਤੀ ਤਾਕਿ ਜਿਹੜੇ ਊਂਘਾ ਲੈ ਰਹੇ ਸਨ ਉਹ ਜਾਗ ਪੈਣ ਤੇ ਸਾਵਧਾਨ ਹੋ ਸੁਣ ਲੈਣ। ਤਕਰੀਬਨ ਸਭ ਲੋਕੀ ਉਸ ਵੇਲੇ ਊਂਘਾ ਲੈ ਰਹੇ ਸਨ ।

"ਅਸਿਸਟੰਟ ਮੈਡੀਕਲ ਇਨਸਪੈਕਟਰ ਦੀ ਮੌਜੂਦਗੀ ਵਿੱਚ ਮੈਂ ਨੇ ਅੰਦਰ ਦੇ ਅੰਗਾਂ ਦਾ ਮੁਲਾਹਿਜ਼ਾ ਕੀਤਾ:———

(੧) ਸੱਜਾ ਫਿਫੜਾ ਤੇ ਦਿਲ (ਇਕ ਸ਼ੀਸ਼ੇ ਦੇ ਬਰਤਨ ਵਿੱਚ ਵਜ਼ਨ ੫ ਪੌਂਡ ਸੀ, ਪਏ ਹੋਏ ਸਨ) ।
(੨) ਮਿਹਦੇ ਦੀਆਂ ਅੰਦਰਲੀਆਂ ਚੀਜ਼ਾਂ (ਇਕ ਛੇ ਪੌਂਡ ਵਜ਼ਨ ਦੇ ਬਰਤਨ ਵਿੱਚ) ।
(੩) ਮਿਹਦਾ ਖਾਸ (ਛੇ ਪੌਂਡ ਦੇ ਬਰਤਨ ਵਿੱਚ) ।
(੪) ਜਿਗਰ, ਲਿਫ ਤੇ ਗੁਰਦੇ (ਇਕ ਨੌ ਪੌਂਡ ਵਜ਼ਨੀ ਸ਼ੀਸ਼ੇ ਦੀ ਬੋਤਲ ਵਿੱਚ) ।
(੫) ਆਂਦਰਾਂ (ਇਕ ਨੌ ਪੌਂਡ ਚੀਨੀ ਦੇ ਬਰਤਨ ਵਿੱਚ) ।

ਪ੍ਰਧਾਨ ਨੇ ਮੈਂਬਰਾਂ ਵਿੱਚੋਂ ਇਕ ਨਾਲ ਗੋਸ਼ਾ ਕੀਤਾ, ਫਿਰ ਦੂਜੇ ਵਲ ਉੜਿਆ, ਤੇ ਉਨ੍ਹਾਂ ਦੋਹਾਂ ਦੀ ਮਨਜ਼ੂਰੀ ਨਾਲ ਓਸ ਕਹਿਆ, “ਅਦਾਲਤ ਇਸ ਰਿਪੋਟ ਦਾ ਪੜ੍ਹਨਾ ਵਾਧੂ ਸਮਝਦੀ ਹੈ" । ਸਕੱਤਰ ਨੇ ਪੜ੍ਹਨਾ ਬੰਦ ਕਰ ਦਿੱਤਾ ਤੇ ਕਾਗਤ ਠੱਪ ਲਏ, ਤੇ ਸਰਕਾਰੀ ਵਕੀਲ ਆਪਣੇ ਕਾਗਜ਼ਾਂ ਉੱਪਰ ਕੁਛ ਲਿਖਣ ਲਗ ਪਇਆ ।

"ਜੂਰੀ ਦੇ ਭਲੇ ਮਾਨੁਖ ਹੁਣ ਸ਼ਹਾਦਤ ਵਿਚ ਪੇਸ਼ ਕੀਤੀਆਂ ਚੀਜ਼ਾਂ ਦੇਖ ਲੈਣ," ਪ੍ਰਧਾਨ ਨੇ ਕਹਿਆ ॥

੨੦੮