ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/241

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਹੋਇਆ ਸੀ, ਤੇ ਉਸ ਨੇ ਆਪਣੇ ਕਹਿਣ ਬਹਿਣ ਦੇ ਲਹਿਜੇ ਨਾਲ ਦੱਸ ਦਿੱਤਾ ਸੀ ਕਿ ਇਸ ਰਪੋਟ ਨੂੰ ਪੜ੍ਹਾਣ ਦਾ ਓਹਦਾ ਹੱਕ ਹੈ ਤੇ ਓਹ ਆਪਣਾ ਹੱਕ ਪੂਰਾ ਮੰਗੇਗਾ, ਤੇ ਜੇ ਨਾ ਦਿੱਤਾ ਜਾਵੇਗਾ ਤਦ ਉਸ ਲਈ ਉਪਰਲੀਆਂ ਅਦਾਲਤਾਂ ਵਿੱਚ ਅਪੀਲ ਕਰਨ ਦੀ ਵਜਾ ਨਿਕਲ ਆਵੇਗੀ । ਅਦਾਲਤ ਦਾ ਓਹ ਲੰਮੀ ਦਾਹੜੀ ਵਾਲਾ ਮੈਂਬਰ ਜਿਹਨੂੰ ਬਦ ਹਜ਼ਮੀ ਦੀ ਸ਼ਕਾਇਤ ਸੀ, ਤੇ ਜਿਹੜਾ ਹੁਣ ਬੜੀ ਥਕਾਵਟ ਨਾਲ ਮਾਰਿਆ ਹੀ ਪਇਆ ਸੀ ਪ੍ਰਧਾਨ ਵਲ ਮੁੜਿਆ ਤੇ ਉਸ ਨੇ ਕਿਹਾ, "ਇਹ ਸਭ ਕੁਛ ਪੜ੍ਹਨ ਦੀ ਕੀ ਲੋੜ ਹੈ ? ਇਹ ਬੱਸ ਮੁਕੱਦਮੇ ਨੂੰ ਨਿਰਾ ਲਮਕਾਣਾ ਹੀ ਹੈ । ਇਹ ਨਵੇਂ ਝਾੜੂ ਸਾਫ ਬਹਾਰੀ ਨਹੀਂ ਦਿੰਦੇ, ਬਸ ਚਿਰ ਬਹੂੰ ਲਾਈ ਜਾ ਰਹੇ ਹਨ" । ਸੋਨੇ ਦੀ ਐਨਕ ਪਾਏ ਹੋਏ ਮੈਂਬਰ ਨੇ ਕਹਿਆ ਤਾਂ ਕੁਛ ਨਾਂਹ, ਪਰ ਬੜਾ ਉਦਾਸ ਜੇਹਾ ਮੂੰਹ ਬਣਾ ਕੇ ਸਾਹਮਣੇ ਦੇਖਣ ਲੱਗ ਪਇਆ । ਉਦਾਸੀ ਓਹਨੂੰ ਇਸ ਗੱਲ ਦੀ ਸੀ ਕਿ ਨ ਹੁਣ ਦੁਨੀਆਂ ਵੱਲੋਂ ਕੋਈ ਆਸ ਰਹੀ ਤੇ ਨ ਵਹੁਟੀ ਵੱਲੋਂ ।

ਹੁਣ ਰਿਪੋਟ ਮੁੜ ਪੜ੍ਹਨੀ ਸ਼ੁਰੂ ਹੋਈ :———

ਸਨ ੧੮੮੮ ਵਿੱਚ ੧੫ ਫਰਵਰੀ ਨੂੰ ਮੈਂ ਜਿਸ ਆਪਣਾ ਦਸਤਖਤ ਤਲੇ ਕੀਤਾ ਹੈ, ਮੈਡੀਕਲ ਮਹਿਕਮੇ ਵਲੋਂ ਹੁਕਮ ਪਾ ਕੇ ਨੰਬਰ ੬੩੮ ਡਾਕਟਰੀ ਮੁਲਾਹਿਜ਼ਾ ਕੀਤਾ", ਸਕੱਤਰ ਨੇ ਇਉਂ ਇਕ ਕਰੜੇਪਨ ਨਾਲ ਫਿਰ ਵਾਚਨਾ ਸ਼ੁਰੂ ਕੀਤਾ । ਆਪਣੀ ਸੁਰ ਵੀ ਹੁਣ ਪੰਚਮ ਦੀ੨੦੭