ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/240

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਗਵਾਹਾਂ ਦੇ ਬਿਆਨਾਂ ਨੂੰ ਨਾਲ ਮਿਲਵਾਂ ਕਰਨ ਥੀਂ, ਇਹ ਅਗਲਬ ਹੈ ਕਿ ਸੌਦਾਗਰ ਦੀ ਮੌਤ ਸ਼ਰਾਬ ਵਿੱਚ ਜ਼ਹਿਰ ਘੋਲ ਕੇ ਦੇ ਦੇਣ ਨਾਲ ਹੋਈ ਹੋਵੇ । ਮਿਹਦੇ ਦੀ ਹਾਲਤ ਥੀਂ, ਉਸ ਵੇਲੇ ਇਹ ਫੈਸਲਾ ਕਰਨਾ ਕਿ ਕਿਹੜਾ ਜ਼ਹਿਰ ਦਿੱਤਾ ਗਇਆ, ਮੁਸ਼ਕਿਲ ਹੈ । ਪਰ ਇਹ ਜੁਰਮ ਲਾਣਾ ਠੀਕ ਹੈ ਕਿ ਜ਼ਹਿਰ ਸ਼ਰਾਬ ਵਿੱਚ ਘੋਲ ਕੇ ਦਿੱਤਾ ਗਇਆ ਹੈ, ਕਿਉਂਕਿ ਸਮੈਲਕੋਵ ਦੇ ਮਿਹਦੇ ਵਿੱਚ ਅਲਕੋਹਲ ਦੀ ਮਿਕਦਾਰ ਬਹੁਤ ਜ਼ਿਆਦਾ ਸੀ ।

"ਉਹ ਤਾਂ ਬਾਹਲੀ ਪੀ ਜੂ ਲੈਂਦਾ ਸੀ, ਇਸ ਵਿੱਚ ਤਾਂ ਕੋਈ ਗਲਤੀ ਨਹੀਂ," ਓਹ ਊਂਘਾਂ ਲੈਣ ਵਾਲੇ ਸੌਦਾਗਰ ਨੇ ਜੋ ਹੁਣ ਹੀ ਠਮਕੇ ਥੀਂ ਜਾਗਿਆ ਸੀ, ਗੋਸ਼ੇ ਵਿੱਚ ਕਹਿਆ ।

ਇਸ ਰਿਪੋਟ ਦੇ ਪੜ੍ਹਨ ਵਿੱਚ ਪੂਰਾ ਇਕ ਘੰਟਾ ਲੱਗ ਗਇਆ ਸੀ, ਪਰ ਸਰਕਾਰੀ ਵਕੀਲ ਦੀ ਪੂਰੀ ਤਸੱਲੀ ਹਾਲੇ ਵੀ ਨਹੀਂ ਸੀ ਹੋਈ । ਤੇ ਓਹ ਇਸ ਗੱਲ ਥੀਂ ਪਤਾ ਲੱਗਦੀ ਸੀ, ਕਿ ਜਦ , ਬਾਹਰ ਦੀ ਹਾਲਤ ਦੀ ਰਪੋਟ ਪੜ੍ਹੀ ਜਾ ਚੁੱਕੀ ਸੀ ਤਾਂ ਪ੍ਰਧਾਨ ਵਿਚਾਰੇ ਨੇ ਉਸ ਵਲ ਮੁੜ ਕੇ ਕਹਿਆ ਸੀ———"ਮੇਰੀ ਜਾਚੇ ਹੁਣ ਅੰਦਰਲੀ ਹਾਲਤ ਦੀ ਰਿਪੋਟ ਪੜ੍ਹਨ ਦੀ ਕੋਈ ਲੋੜ ਨਹੀਂ", ਪਰ ਓਸ ਨੇ ਬਿਨਾਂ ਪ੍ਰਧਾਨ ਵਲ ਤੱਕੇ ਦੇ ਹੀ ਕੁੜੀ ਸੁਰ ਵਿੱਚ ਜਵਾਬ ਦਿੱਤਾ ਸੀ———"ਮੈਂ ਤਾਂ ਸਾਰੀ ਪੜ੍ਹੀ ਜਾਣ ਲਈ ਕਹਾਂਗਾ ।"

ਓਹ ਆਪਣੀ ਥਾਂ ਤੇ ਬੈਠਾ ਬੈਠਾ ਹੀ ਜਰਾ ਉਤਾਹਾਂ

੨੦੬