ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/239

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੀਟ ਲਈਆਂ। ਨਿਖਲੀਊਧਵ ਕੋਲ ਬੈਠਾ ਸੌਦਾਗਰ ਤਾਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖ ਹੀ ਨਹੀਂ ਸੀ ਸੱਕਦਾ, ਓਹਨੂੰ ਤਾਂ ਊਂਘਾਂ ਦੇ ਝਟੇ ਝੁਕੇ ਆ ਰਹੇ ਸਨ, ਤੇ ਕਦੀ ਕਦੀ ਓਹਦਾ ਸਰੀਰ ਝੋਕਿਆਂ ਵਿੱਚ ਅੱਗੇ ਤੇ ਕਦੀ ਪਿੱਛੇ ਪਇਆ ਵਜਦਾ ਸੀ । ਕੈਦੀ ਤੇ ਸਿਪਾਹੀਆਂ ਦੀ ਗਾਰਦ ਬਿਲਕੁਲ ਚੁੱਪ ਬੈਠੇ ਸੀ ।

ਅੰਦਰੂਨੀ ਛਾਨ ਬੀਨ ਨੇ ਸਾਬਤ ਕੀਤਾ :———

੧. ਖੋਪਰੀ ਦੀਆਂ ਹੱਡੀਆਂ ਥੀਂ ਤੁਚਾ ਅਸਾਨੀ ਨਾਲ ਲਾਹੀ ਜਾ ਸੱਕਦੀ ਸੀ ।

੨. ਖੋਪਰੀ ਦੀਆਂ ਹੱਡੀਆਂ ਮੁਤਵਸਤ ਮੋਟਾਈ ਦੀਆਂ ਸਨ, ਹਾਲਤ ਚੰਗੀ ।

੩. ਮਗਜ਼ ਦੇ ਮੁਲੱਮੇ ਉੱਪਰ ਦੋ ਦੋ ਚਾਰ ਚਾਰ ਇੰਚ ਦੀਆਂ ਥਾਵਾਂ ਉੱਪਰ ਦਾਗ ਸਨ, ਇਨ੍ਹਾਂ ਦਾ ਰੰਗ ਵੱਟਿਆ ਹੋਇਆ ਸੀ । ਮੁਲੰਮਾ ਮਾੜੇ ਜੇਹੇ ਚਿੱਟੇ ਰੰਗ ਦਾ ਸੀ ।

ਤੇ ਇਓਂ ੧੩ ਪੈਰੇ ਖਤਮ ਹੋਏ ।

ਤੇ ਫੇਰ ਡਾਕਟਰ ਨਾਲ ਲੱਗੇ ਅਸਟੰਟ ਦੇ ਨਾਂ ਤੇ ਦਸਤਖਤ ਸਨ ਆਏ, ਤੇ ਆਖਰ ਡਾਕਟਰ ਦਾ ਨਤੀਜਾ ਇਹ ਕੱਢਿਆ ਹੋਇਆ ਸੀ ਕਿ ਮਿਹਦੇ ਦੇ ਅੰਦਰ ਦੇਖੀਆਂ ਤਬਦੀਲੀਆਂ ਥੀਂ ਤੇ ਉਸ ਥੀਂ ਘੱਟ, ਆਂਦਰਾਂ ਤੇ ਗੁਰਦਿਆਂ ਦੇ ਪੋਸਟ ਮਾਰਟਮ ਮਰਨ ਬਾਹਦ ਦੀਆਂ ਵੱਟੀਆਂ ਹਾਲਤਾਂ ਥੀ, ਤੇ ਉਨ੍ਹਾਂ ਸਾਰੀਆਂ ਆਸ ਪਾਸ੨੦੫