ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/235

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੦

ਪਰ ਓਹਦੀ ਇੱਛਾ ਦੇ ਬਰਖ਼ਲਾਫ, ਮੁਕੱਦਮਾ ਕੁਛ ਲਮਕੀਂਦਾ ਹੀ ਚਲਾ ਗਇਆ।

ਜਦ ਸਭ ਗਵਾਹਾਂ ਦੀ ਗਵਾਹੀ ਵੱਖਰੀ ਵਖਰੀ ਹੋ ਚੁੱਕੀ, ਡਾਕਟਰ——ਨਿਪੁਣ ਵੀ ਗਵਾਹੀ ਦੇ ਚੁੱਕਾ । ਸਰਕਾਰੀ ਵਕੀਲ ਵੀ ਅਨੇਕਾਂ ਫਜ਼ੂਲ ਫਜ਼ੂਲ ਸਵਾਲ ਪੁੱਛ ਚੁੱਕਾ, ਤੇ ਆਪਣੀ ਸ਼ਾਨ ਮਾਨ ਦਿਖਾਉਂਦੇ ਦੂਸਰੇ ਦੋਹਾਂ ਵਕੀਲਾਂ ਨੇ ਆਪਣੀ ਆਪਣੀ ਜਿਰ੍ਹਾ ਵੀ ਖਤਮ ਕਰ ਲਈ । ਤਦ ਪ੍ਰਧਾਨ ਨੇ ਜੂਰੀ ਨੂੰ ਕਹਿਆ ਕਿ ਉਹ ਮੁਕੱਦਮੇਂ ਵਿੱਚ ਆਏ ਜਰੂਰੀ ਵਾਕਿਆਤ ਤੇ ਸਚਾਈਆਂ ਨੂੰ ਆਪਣੇ ਜ਼ਿਹਨ ਵਿੱਚ ਚੰਗੀ ਤਰਾਂ ਬਿਠਾ ਲੈਣ, ਤੇ ਓਹ ਸਾਮਾਨ ਤੇ ਚੀਜ਼ਾਂ ਜਿਨ੍ਹਾਂ ਦਾ ਜ਼ਿਕਰ ਗਵਾਹੀਆਂ ਵਿੱਚ ਆਇਆ ਹੈ ਚੰਗੀ ਗੌਹ ਨਾਲ ਆਪ ਵੇਖ ਵੇਖ ਲੈਣ——ਓਹ ਹੀਰੇ ਦੀ ਮੁੰਦਰੀ ਜਿਸ ਉੱਪਰ ਹੀਰਿਆਂ ਵਿੱਚ ਬਣਿਆ ਇਕ ਗੁਲਾਬ ਦਾ ਫੁੱਲ ਕੁੰਦਨ ਕੀਤਾ ਹੋਇਆ ਹੈ, ਜਿਹੜੀ ਪਹਿਲੀ ਉਂਗਲੀ ਵਿੱਚ ਜਰੂਰ ਪਹਿਨੀ ਜਾਂਦੀ ਹੋਣੀ ਹੈ, ਤੇ ਇਕ ਟੈਸਟ ਟਿਊਬ ਜਿਸ ਵਿੱਚ ਜ਼ਹਿਰ ਦੀ ਵਿਖਾਰ ਤੇ ਪਰਖ ਕੀਤੀ ਗਈ ਸੀ । ਇਨ੍ਹਾਂ ਸਭ ਚੀਜ਼ਾਂ ਉੱਪਰ ਮੋਹਰਾਂ ਤੇ ਚਿਟਾਂ ਬਾ ਕਾਇਦਾ ਲੱਗੀਆਂ ਹੋਈਆਂ ਹਨ।

ਜੂਰੀ ਦੇ ਲੋਕੀ ਇਨ੍ਹਾਂ ਚੀਜ਼ਾਂ ਨੂੰ ਉੱਠ ਕੇ ਵੇਖਣ ਵਾਖਣ ਵੀ ਲੱਗ ਪਏ ਸਨ, ਜਦ ਸਰਕਾਰੀ ਵਕੀਲ ਨੇ ਉੱਠ ਕੇ ਕਹਿਆ ਕਿ ਇਨ੍ਹਾਂ ਚੀਜ਼ਾਂ ਦੇ ਮੁਲਾਹਜ਼ਾ ਕਰਨ ਥੀਂ ਪਹਿਲਾਂ ਇਹ ਜਰੂਰੀ ਹੈ ਕਿ ਡਾਕਟਰ ਦਾ ਜਿਸ ਲਾਸ਼ ਦੀ