ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/234

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੀ ਇਕ ਸ਼ਿਕਾਰੀ ਨੂੰ ਫੱਟੜ ਪੰਛੀ ਦੇਖ ਕੇ ਹੁੰਦੀ ਹੁੰਦੀ ਹੈ । ਫੱਟੜ ਪੰਛੀ ਹੋਰ ਕਈ ਮਾਰੇ ਪੰਛੀਆਂ ਦੀ ਫਰਫਰਾਹਟ ਵਿੱਚ ਤੜਫ ਰਹਿਆ ਹੁੰਦਾ ਹੈ । ਆਦਮੀ ਨੂੰ ਕਰਹਿਤ ਜੇਹੀ ਆਉਂਦੀ ਹੈ, ਪਰ ਤਰਸ ਵੀ ਨਾਲ ਆਉਂਦਾ ਹੈ, ਪਰ ਇਉਂ ਦਿਲ ਵਿੱਚ ਕੁਛ ਹੁੰਦਿਆਂ ਵੀ ਓਹ ਇਸ ਕਾਹਲੀ ਵਿੱਚ ਹੁੰਦਾ ਹੈ ਕਿ ਝਟ ਪਟ ਓਹਦਾ ਫਾਹ ਵੱਢੇ । ਉਹਨੂੰ ਮਾਰ ਕੇ ਓਹਦੀ ਉਸ ਹਾਲਤ ਨੂੰ ਕਿਸੀ ਤਰਾਂ ਭੁਲ ਜਾਏ ।

ਇਹੋ ਜੇਹੀਆ ਰਲੀਆਂ ਮਿਲੀਆਂ ਦਿਲ ਹਲੂਣੀਆਂ ਨਿਖਲੀਊਧਵ ਦੀ ਛਾਤੀ ਵਿੱਚ ਰਿਝ ਰਹੀਆਂ ਸਨ ਤੇ ਉਹ ਗਵਾਹਾਂ ਦੇ ਬਿਆਨ ਸੁਣੀ ਜਾ ਰਹਿਆ ਸੀ ।

੨੦੦