ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/233

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਭੈ ਭੀਤ ਹੋਇਆ ਤੇ ਕਈ ਇਕ ਹੌਲਾਂ, ਜਿਹੜੇ ਓਹਦੇ ਅੰਦਰ ਘੋਲ ਕਰ ਰਹੇ ਸਨ, ਆਦਿ ਕਰਕੇ ਉਹ ਆਪਣੀਆਂ ਅੱਖਾਂ ਵੀ ਉਨ੍ਹਾਂ ਰਤਾਕੂ ਭੈਂਗ ਮਾਰਦੀਆਂ, ਹਾਂ ਉਨ੍ਹਾਂ ਸਾਫ ਚਮਕਦੇ ਚਿੱਟੇ ਆਨਿਆਂ ਵਾਲੀਆਂ, ਅੱਖਾਂ ਥੀਂ ਪਰੇ ਨਹੀਂ ਸੀ ਕਰ ਸੱਕਦਾ ।

ਇਹਨੂੰ ਮੁੜ ਉਸੀ ਡਰਾਉਣੀ ਰਾਤ ਦਾ ਚੇਤਾ ਆਇਆ । ਓਹੋ ਧੁੰਧ, ਓਹੋ ਨਦੀ ਵਿੱਚ ਗਲ ਰਹੀ ਯਖ ਦੇ ਨਿੱਕੇ ਨਿੱਕੇ ਟੁਕੜਿਆਂ ਦੀ ਆਵਾਜ਼ ਤੇ ਖਾਸ ਕਰ ਓਹ ਨਜ਼ਾਰਾ ਜਦ ਸਵੇਰ ਦਾ ਘੱਟਦਾ ਪੀਲਾ ਪਇਆ ਅਸਮਾਨਾਂ ਦਾ ਚੰਨ ਓਸੇ ਕਾਲੇ ਤੇ ਭੂਤੀਲੇ ਹਨੇਰੇ ਉੱਪਰ ਆਪਣੀ ਮਧਮ ਜੇਹੀ ਚਾਨਣੀ ਪਾ ਰਹਿਆ ਸੀ-ਆਦਿ ਸਭ ਯਾਦ ਆਏ ਅਤੇ ਮਸਲੋਵਾ ਦੇ ਓਹ ਦੋ ਕਾਲੇ ਨੈਨ ਓਹਨੂੰ ਉਸ ਭਿਆਨਕ ਰਾਤ ਦੇ ਹਨੇਰੇ ਤੇ ਉਸ ਵਿੱਚ ਕਿਸੀ ਭੂਤ ਖੜੇ ਦੇ ਨਜ਼ਾਰੇ ਨੂੰ ਯਾਦ ਕਰਾ ਰਹੇ ਸਨ ।

ਮੈਨੂੰ ਸਿੰਵਾਣ ਲਇਆ ਸੂ," ਇਹ ਸਮਝ ਗਇਆ ਤੇ ਇਉਂ ਕੁਛ ਕਹਿ ਕੇ ਤ੍ਰਹਿ ਕੇ ਪਿੱਛੇ ਹਟਿਆ, ਜਿਵੇਂ ਕੋਈ ਓਹਨੂੰ ਸੱਟ ਮਾਰਨ ਲੱਗਾ ਹੈ ।

ਪਰ ਉਸ ਨੇ ਓਹਨੂੰ ਨਹੀਂ ਸੀ ਸਿੰਝਾਤਾ, ਉਸ ਤਾਂ ਸਬਰ ਜੇਹੇ ਦਾ ਇਕ ਠੰਢਾ ਸਾਹ ਭਰਿਆ ਸੀ ਤੇ ਮੁੜ ਪ੍ਰਧਾਨ ਵਲ ਵੇਖਣ ਲੱਗ ਪਈ ਸੀ। ਨਿਖਲੀਊਧਵ ਨੇ ਵੀ ਠੰਢਾ ਸਾਹ ਭਰਿਆ, "ਆਹ ! ਇਹ ਮੁਕੱਦਮਾ ਛੇਤੀ ਮੁੱਕੇ," ਓਸ ਚਿਤਵਿਆ ।

ਓਹਨੂੰ ਬੱਸ ਓਹੋ ਜੇਹੀ ਰੂਹ-ਜਲੂਣ ਹੋਈ ਜਿਸ ਵਿੱਚ ਕਰਹਿਤ, ਘ੍ਰਿਣਾ, ਤਰਸ, ਤੇ ਕਾਹਲੋਗੀ ਮਿਲੇ ਜੁਲੇ ਸਨ,੧੯੯