ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/230

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਸ਼ਾਕ ਪਾਈ ਹੋਈ ਸੀ, ਸਿਰ ਉਪਰ ਬੜੀ ਉੱਚੀ ਟੋਪੀ ਸੀ ਤੇ ਇਕ ਸੋਹਣਾ ਫੀਤਾ ਉਸ ਉੱਪਰ ਬੱਧਾ ਹੋਇਆ ਸੀ, ਬਾਹਾਂ ਨੰਗੀਆਂ ਤੇ ਇਕ ਬਾਂਹ ਵਿੱਚ ਜਾਲੀ ਦਾ ਨਿੱਕਾ ਸੋਹਣਾ ਬੈਗ ਲਟਕਾਇਆ ਹੋਇਆ ਸੀ ? ਇਹ ਜਨਾਨੀ ਜਿੰਵ ਪਿੱਛੋਂ ਪਤਾ ਲੱਗਾ ਗਵਾਹਾਂ ਵਿੱਚੋਂ ਇਕ ਗਵਾਹ ਸੀ ਤੇ ਇਹ ਉਸ ਕੰਜਰ ਘਰ ਜਿੱਥੇ ਮਸਲੋਵਾ ਕੰਮ ਕਰਦੀ ਸੀ, ਦੀ ਚਲਾਣ ਵਾਲੀ ਮਾਲਕਾ ਸੀ ।

ਗਵਾਹਾਂ ਦੇ ਬਿਆਨ ਹੋਣੇ ਸ਼ੁਰੂ ਹੋਏ, ਉਨ੍ਹਾਂ ਦੇ ਨਾਂ ਮਜ੍ਹਬ ਜਾਤ ਆਦਿ ਪੁੱਛੇ ਗਏ । ਫਿਰ, ਕੀ ਗਵਾਹਾਂ ਨੂੰ ਸੌਹਾਂ ਦਿੱਤੀਆਂ ਗਈਆਂ ਹਨ ਕਿ ਨਹੀਂ, ਦੀ ਪੁੱਛ ਗਿੱਛ ਦੇ ਮਗਰੋਂ ਮੁੜ ਉਹ ਪਾਦਰੀ ਆਪਣੀਆਂ ਟੰਗਾਂ ਉਸੇ ਚੋਗੇ ਜੇਹੇ ਵਿੱਚ ਦੀ ਮੁਸ਼ਕਲ ਨਾਲ ਹਿਲਾਉਂਦਾ ਅੰਦਰ ਆਇਆ । ਗਵਾਹਾਂ ਨੂੰ ਉਸੀ ਉਸਤਾਦੀ ਦੇ ਚੁਪ ਚਾਪ ਤ੍ਰੀਕੇ ਨਾਲ ਸੌਹਾਂ ਦਿੱਤੀਆਂ ਗਈਆਂ, ਪਾਦਰੀ ਨੇ ਆਪਣਾ ਕੰਮ ਉਸੀ ਮੋਟਮਰਦੀ ਨਾਲ ਕੀਤਾ, ਜਿਸ ਨਾਲ ਉਹ ਸਮਝਦਾ ਸੀ ਕਿ ਉਹ ਇਕ ਬੜਾ ਮੁਫੀਦ ਤੇ ਜ਼ਰੂਰੀ ਰੱਬ ਦਾ ਕੰਮ ਕਰ ਰਹਿਆ ਹੈ।

ਗਵਾਹਾਂ ਨੇ ਜਦ ਸੌਹਾਂ ਚੱਕ ਲਈਆਂ, ਕੰਜਰ ਘਰ ਦੀ ਮਾਲਕਾ ਕਿਤਈਵਾ ਦੇ ਸਿਵਾਏ ਸਭ ਬਾਹਰ ਕੱਢੇ ਗਏ । ਉਸ ਪਾਸੋਂ ਪੁੱਛਿਆ ਕਿ ਉਹ ਕੀ ਜਾਣਦੀ ਹੈ ? ਕਿਤਈਵਾ ਆਪਣੇ ਹਰ ਇਕ ਫਿਕਰੇ ਖਤਮ ਕਰਨ ਉੱਪਰ ਸਿਰ ਮਾਰਦੀ ਸੀ ਤੇ ਇਕ ਬਨਾਵਟੀ ਜੇਹੀ ਮੁਸਕੜੀ ਭਰਦੀ ਸੀ । ਉਸ ਪੂਰੇ ਪੂਰੇ ਤੇ ਸਮਝਦਾਰ ਤ੍ਰੀਕੇ ਨਾਲ ਸਾਰਾ ਹਾਲ ਦਸਿਆ । ਉਹਦੀ੧੯੬