ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/226

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ ਦੋਸਤ ਰਾਸਤ, ਜੰਗ ਆਦਿ ਸਭ ਨੇ ਇਸ ਘਟਨਾ ਦੇ ਭੁੱਲ ਜਾਨ ਵਿੱਚ ਮਦਦ ਕੀਤੀ । ਜਿਵੇਂ ਜਿਵੇਂ ਸਮਾਂ ਲੰਘਦਾ ਗਇਆ ਚਿਰ ਹੁੰਦਾ ਗਇਆ, ਤਿਵੇਂ ਤਿਵੇਂ ਇਸ ਘਟਨਾ ਦਾ ਖਿਆਲ ਮਿਸਦਾ ਗਿਆ । ਆਖਰ ਉਹ ਉੱਕਾ ਹੀ ਭੁੱਲ ਗਇਆ ।

ਸਿਰਫ ਇਕ ਵੇਰੀ ਜਦ ਜੰਗ ਦੇ ਮਗਰੋਂ ਓਹ ਆਪਣੀਆਂ ਫੁੱਫੀਆਂ ਨੂੰ ਮਿਲਣ ਲਈ ਕਾਤੂਸ਼ਾ ਦੀ ਮੁੜ ਮਿਲਣ ਦੀ ਆਸ ਵਿੱਚ ਗਇਆ ਤੇ ਸੁਣਿਆ ਸੀ ਕਿ ਉਹਦੇ ਪਿਛਲੇ ਆਉਣ ਦੇ ਬਾਹਦ ਕਾਤੂਸ਼ਾ ਓਥੋਂ ਟੁਰ ਗਈ ਸੀ, ਤੇ ਉਹਦੀਆਂ ਫੁੱਫੀਆਂ ਇਹ ਵੀ ਸੁਣਿਆ ਸੀ ਕਿ ਉਸ ਨੇ ਕਿਧਰੇ ਜਾ ਕੇ ਬੱਚਾ ਵੀ ਜੰਮਿਆ ਸੀ, ਫਿਰ ਓਸ ਥੀਂ ਪਿੱਛੇ ਬੁਰੇ ਰਾਹਾਂ ਵਿੱਚ ਪੈ ਗਈ ਸੀ ਆਦਿ, ਤਦ ਉਹਦੇ ਦਿਲ ਵਿੱਚ ਮੁੜ ਕੜਵਲ ਪਇਆ ਸੀ, ਉਹਨੂੰ ਦੁੱਖ ਵੀ ਹੋਇਆ ਸੀ । ਬੱਚਾ ਜਣਨ ਦੇ ਵਕਤ ਥੀਂ ਦਿਨਾਂ ਦੀ ਗਿਣਤੀ ਕਰਨ ਨਾਲ ਉਹਨੂੰ ਪਤਾ ਲੱਗਦਾ ਸੀ ਕਿ ਉਹ ਬੱਚਾ ਸ਼ਾਯਦ ਉਹਦਾ ਹੀ ਹੋਵੇ ਨ ਹੋਵੇ । ਇਹ ਗੱਲਾਂ ਕਰਦਿਆਂ ਉਹਦੀਆਂ ਫੁੱਫੀਆਂ ਕਸੂਰ ਕਾਤੂਸ਼ਾ ਦੇ ਹੀ ਮੱਥੇ ਮੜਦੀਆਂ ਸਨ, ਕਹਿੰਦੀਆਂ ਸਨ ਕਿ ਇਹ ਭੈੜੀ ਖੋ ਉਸ ਬਦਕਿਸਮਤ ਨੇ ਆਪਣੀ ਮਾਂ ਥੀਂ ਖੂਨ ਵਿੱਚ ਆਂਦੀ ਸੀ ਤੇ ਨਿਖਲੀਊਧਵ ਨੂੰ ਉਨ੍ਹਾਂ ਦੀ ਇਹ ਰਾਏ ਸੁਣ ਕੇ ਖੁਸ਼ੀ ਹੋਈ ਸੀ । ਪਹਿਲਾਂ ਤਾਂ ਓਸ ਖਿਆਲ ਕੀਤਾ ਕਿ ਉਹਨੂੰ ਤੇ ਉਹਦੇ ਬੱਚੇ ਨੂੰ ਇਹ ਭੁੱਲ ਜਾਣ ਦੀ ਕੋਸ਼ਸ਼ ਕਰੇ, ਪਰ ਠੀਕ ਇਸੀ ਸਬਬ ਕਰਕੇ, ਭਾਵੇਂ ਉਹ ਆਪਣੇ ਕੁਕਰਮ ਲਈ ਆਪ-੧੯੨