ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੇ ਹੱਥ ਫੜਾ ਦਿੱਤਾ, "ਇਹ ਮੈਂ..................."।

ਜੋ ਕੁਛ ਉਹਦਾ ਮਤਲਬ ਸੀ ਓਹ ਸਮਝ ਗਈ, ਓਸ ਨੇ ਆਪਣਿਆਂ ਭਰ ਵੱਟਿਆਂ ਤੇ ਮਾੜੀ ਜੇਹੀ ਘੁਰ ਪਾਈ ਤੇ ਆਪਣਾ ਸਿਰ ਹਿਲਾ ਕੇ ਓਹਦਾ ਹੱਥ ਰੇ ਧਕੇਲ ਦਿੱਤਾ । ਲੈ ਲੈ, ਇਹ ਤੈਨੂੰ ਜ਼ਰੂਰੀ ਲੈਣਾ ਪਵੇਗਾ," ਓਸ ਆਪਣਾ ਮੂੰਹ ਪੋਲ ਕੇ ਥੱਥੇ ਜੇਹੇ ਲਹਜੇ ਨਾਲ ਕਹਿਆ ਤੇ ਓਹਦੇ ਐਪਰਨ ਦੇ ਉਪਰਲੇ ਜੇਬ ਵਿੱਚ ਉਹ ਲਫਾਫਾ ਤੁੰਨ ਦਿੱਤਾ, ਤੇ ਆਪਣੇ ਕਮਰੇ ਵਲ ਦੌੜ ਰਇਆ । ਪਰ ਉਹਦੇ ਮੱਥੇ ਵੱਟ ਪਇਆ ਸੀ ਤੇ ਓਹਦੇ ਮੁੰਹ ਵਿੱਚੋਂ ਉਹਦੇ ਰੂਹ ਦੇ ਅੜਾਣ ਦੀ ਦੱਬੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ, ਤੇ ਬਹੁਤ ਚਿਰ ਕਮਰੇ ਵਿੱਚ ਉੱਪਰ ਤਲੇ ਇਉਂ ਟਹਿਲਦਾ ਰਹਿਆ ਜਿਸ ਤਰਾਂ ਕੋਈ ਬੜੇ ਦਰਦ ਵਿੱਚ ਜਾਨ ਤੋੜ ਰਹਿਆ ਹੁੰਦਾ ਹੈ। ਜਿਸ ਵਕਤ ਕਾਤੂਸ਼ਾ ਵਾਲੀ ਗੱਲ ਦਾ ਚੇਤਾ ਕਰਦਾ ਸੀ ਫ਼ਰਸ਼ ਉੱਪਰ ਜੋਰ ਜੋਰ ਦੇ ਪੈਰ ਮਾਰਦਾ ਸੀ ਤੇ ਓਹਦੇ ਰੂਹ ਦੇ ਅੜਾਣ ਦੀ ਆਵਾਜ਼ ਨਿਕਲਦੀ ਸੀ, ਪਰ ਮੈਂ ਹੋਰ ਕੀ ਕਰ ਸਕਦਾ ਸਾਂ ? ਕ। ਇਹੋ ਕੁਛ ਹੋਰ ਸਾਰਿਆਂ ਨਾਲ ਨਹੀਂ ਵਾਪਰਦੀ ? ਸ਼ੋਨਬੋਖ ਮੈਨੂੰ ਦੱਸ ਰਹਿਆ ਸੀ ਕਿ ਓਹਦਾ ਇਹੋ ਜਿਹਾ ਤਅੱਲਕ ਓਹਦੀ ਆਪਣੀ ਗਵਰਨੈਸ ਨਾਲ ਹੋ ਗਇਆ ਸੀ, ਤੇ ਚਾਚੇ ਗ੍ਰਿਸ਼ਾ ਨਾਲ ਕੀ ਵਰਤੀ ਸੀ ? ਤੇ ਮੇਰੇ ਆਪਣੇ ਬਾਪੂ ਨਾਲ ! ਓਹ ਤਾਂ ਭਰਾਵਾਂ ਵਿੱਚ ਰਹਿੰਦਾ ਸੀ ਤਾਂ ਵੀ ਇਕ ਜੱਟੀ ਨਾਲ ਉਹਦਾ ਤਅੱਲਕ ਸੀ ਜਿਦੀ ਕੁੱਖੋਂ ਉਹ ਹਰਾਮੀ੧੯੦