ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸੀ ਮੋੜ ਕੇ ਦੇਣ ਲੱਗਾ, ਤੇ ਇਸ ਕਰਕੇ ੨੫ ਰੂਬਲ ਏਧਰ ਸੁੱਟੇ ਯਾ ਓਧਰ ਸੁੱਟੇ ਓਸ ਲਈ ਕੋਈ ਗੱਲ ਨਹੀਂ ਸੀ ।

ਸ਼ੋਨਬੋਖ ਸਿਰਫ ਇਕ ਦਿਨ ਹੀ ਠਰਿਰਿਆ ਸੀ ਤੇ ਉਹਦੇ ਨਾਲ ਹੀ ਨਿਖਲੀਊਧਵ ਓਸੇ ਰਾਤੀਂ ਟੁਰ ਗਇਆ ਸੀ, ਇਹ ਦੋਵੇਂ ਆਪਣੀ ਰਜਮੰਟ ਥੀਂ ਹੋਰ ਜਿਆਦਾ ਗੈਰ ਹਾਜ਼ਰ ਨਹੀਂ ਸਨ ਰਹਿ ਸੱਕਦੇ, ਇਨ੍ਹਾਂ ਦੀ ਰਜਾ ਮੁਕ ਚੁੱਕੀ ਸੀ ।

ਆਪਣੀਆਂ ਫੁੱਫੀਆਂ ਦੇ ਨਾਲ ਰਹਿਣ ਦੇ ਇਸ ਆਖੀਰਲੇ ਦਿਹਾੜੇ ਹਾਲੇਂ ਜਦ ਕਲ ਰਾਤ ਦੀ ਬੀਤੀ ਦੀ ਯਾਦ ਤਾਜ਼ੀ ਸੀ, ਨਿਖਲੀਊਧਵ ਦੇ ਅੰਦਰ ਦੋ ਖਲਬਲੀਆਂ ਮਚ ਰਹੀਆਂ ਸਨ : ਇਕ ਤਾਂ ਹੈਵਾਨੀ ਵਿਸ਼ੇ ਦੇ ਕਾਮਸੁਖ ਦਾ ਚੇਤਾ (ਹਾਲੇਂ ਓਹਦੀ ਤ੍ਰਿਸ਼ਨਾ ਭਰ ਕੇ ਪੂਰੀ ਨਹੀਂ ਸੀ ਹੋਈ) ਤੇ ਇਹ ਖਿਆਲ ਕਿ ਚਲੋ ਆਪਣੀ ਸੰਧਤ ਇਕ ਵਾਰੀ ਤਾਂ ਪੂਰੀ ਕਰ ਹੀ ਲਈ ਹੈ ਨਾ, ਤੇ ਦੂਜੀ ਖਲਬਲੀ ਇਸ ਕਰਕੇ ਸੀ ਕਿ ਉਹਦੇ ਅੰਦਰਲੇ ਨੇ ਅਨੁਭਵ ਕਰ ਲਇਆ ਸੀ ਕਿ ਓਸ ਇਕ ਪਾਪ ਕੀਤਾ ਹੈ ਜਿਸ ਪਾਪ ਦਾ ਇੰਨਾਂ ਉਹਦੀ ਖਾਤਰ ਨਹੀਂ ਜਿੰਨਾਂ ਆਪਣੇ ਰੂਹ ਦੀ ਖਾਤਰ ਓਸ ਕੋਈ ਨ ਕੋਈ ਉਪਰਾਲਾ ਕਰਨਾ ਹੈ ।

ਪਰ ਜਦ ਇਸ ਹੱਦ ਤਕ ਓਹਦੀ ਖੁਦਗਰਜ਼ੀ ਦਾ ਨੀਮ ਪਾਗਲਪਨ ਪਹੁੰਚ ਚੁੱਕਾ ਸੀ, ਓਹ ਸਵਾਏ ਆਪਣੀ ਖੁਦਗਰਜ਼ੀ ਦੀਆਂ ਗੱਲਾਂ ਦੇ ਹੋਰ ਕੁਛ ਸੋਚ ਹੀ ਨਹੀਂ ਸੀ ਸੱਕਦਾ। ਓਹਨੂੰ ਇਹ ਹੈਰਾਨੀ ਜੇਹੀ ਹੋ ਰਹੀ ਸੀ ਕਿ ਜਦ ਕਦੀ ਇਹ ਪਾਪ੧੮੭