ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਸਦਾ ਨਵੇਂ ਜੋਸ਼ ਨਾਲ ਦੇਖਦਾ ਹੈ ਜਿਸ ਨਾਲ ਭਾਵ ਉਠਦਾ ਹੈ: "ਸਬ ਕੁਛ ਦੈਵੀ ਹੈ।" ਪਰਮ ਗਯਾਨ ਦੀ ਮਸਤੀ ਵੈਸੀ ਹੈ ਜੈਸੀ ਕਿ ਪਰਮ ਭਗਤੀ ਦੀ। ਮਾਯਾ ਦੇ ਮਕੜੀ ਜਾਲ ਦੀ ਤਾਰ ਨਾਲ ਆਤਮਾ ਸ਼ਬਨਮ ਦੇ ਤੁਪਕੇ ਵਾਂਗ ਲਟਕ ਰਹੀ ਹੈ ਤੇ ਆਪਣੇ ਗੀਤ ਦੇ ਪ੍ਰਕਾਸ਼ ਦੀ ਸੂਰਜ ਕਿਰਨਾਂ ਵਿਚ ਉਸ ਨਾਜ਼ਕ ਪਰਮ ਟਿਕਾਓ (Absolute Balance) ਦਾ ਅਨੁਭਵ ਕਰਦੀ ਹੈ। ਜੀਵਨ ਦੇ ਇਸ ਉਚ ਸਥਿਤੀ ਤੋਂ ਭਗਤ ਇਕ ਵਾਲ ਜਿੱਨਾ ਵੀ ਅਗੇ ਪਿਛੇ ਨਹੀਂ ਹੋਣਾ ਚਾਹੁੰਦਾ, ਕਿਉਂਕਿ ਐਥੇ ਟਿਕਿਆ ਹੋਇਆ ਉਹ ਬ੍ਰਹਮ ਨਾਲ ਇਕ ਹੈ, ਉਹ ਆਪ ਹੀ ਬ੍ਰਹਮ ਹੈ। ਅਤੇ ਉਹ ਅਗੇ ਪਿਛੇ ਜਾਵੇ ਵੀ ਕਿਉਂ? ਮਨੁਸ਼ ਬ੍ਰਹਮ ਹੈ ਅਤੇ ਇਸਦਾ ਅਨੁਭਵ ਕਰਨਾ ਅਸਲੀ ਜ਼ਿੰਦਗੀ ਦੀ ਸਬ ਤੋਂ ਉਚੀ ਘੜੀ ਹੈ।"[1]

ਜੈਦੇਵ ਦੀ 'ਗੀਤ ਗੋਵਿੰਦ' ਵਿਚ ਪੂਰਨ ਸਿੰਘ ਨੂੰ ਕ੍ਰਿਸ਼ਨ ਉਹ ਪੁਰਸ਼ ਅਨੁਭਵ ਹੋਇਆ ਜੋ ਅਣਦਿਸਦੇ ਵਿਚ ਰਹਿੰਦਾ ਹੈ ਤੇ ਜੋ ਆਪਣੀ ਚਰਨ ਛੋਹ ਨਾਲ ਸਾਡੀਆਂ ਕਾਮ ਬ੍ਰਿਤੀਆਂ ਨੂੰ ਦੈਵੀ ਬਣਾ ਦੇਂਦਾ ਹੈ। ਕਾਮ ਵਿਚ ਪੰਜਾਂ (ਕਾਮ,

  1. "The Disciple's eye is "love-dyed" and it is this "love-dyed" eye that sees everything with the ever fresh, ever new passion that says: all is Divine. The intoxication of Absolute Knowledge is the same as the intoxication of Absolute Passion. The soul, like a dew drop swinging on a strand of the Cobweb of Maya, realizes its own share of the Absolute Balance in the sunshine of its own song. The Disciple is un-willing to let himself slip even an hair's breadth from the supreme state of life, for here he is at one with God, he is God. And why should he go astray? Man is God, and to feel this is the supreme moment."['Spirit of Oriental Poetry' by Puran Singh]