ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/218

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਟਾਈ ਵੀ ਪਰ ਕਿਸੀ ਅੱਗੋਂ ਉੱਤਰ ਨੇ ਦਿੱਤਾ ।

ਮੋਹਰਲੇ ਦਰਵਾਜੇ ਥੀਂ ਮੁੜ ਓਹ ਘਰ ਦੇ ਅੰਦਰ ਚਲਾ ਗਇਆ, ਪਰ ਉਹ ਸੈਂ ਨ ਸੱਕਿਆ । ਫਿਰ ਉਠਿਆ ਤੇ ਨੰਗੇ ਪੈਰ ਲਾਂਘੇ ਨਾਲ ਨਾਲ ਉਹਦ ਕਮਰੇ ਦੇ ਬੂਹੇ ਉੱਪਰ ਪਹੁਤਾ, ਮੈਤਰੀਨਾ ਪਾਵਲੋਵਨਾ ਦੇ ਨਾਲ ਦਾ ਕਮਰਾ ਕਾਤੂਸ਼ਾ ਦਾ ਸੀ । ਓਸ ਕੰਨ ਲਾਕੇ ਸੁਣਿਆ ਕਿ ਮੈਤਰੀਨਾ ਪਾਵਲੋਵਨਾ ਘੁਰਾੜੇ ਮਾਰ ਰਹੀ ਹੈ । ਚੁਪ ਸੁੱਤੀ ਮੋਈ ਪਈ ਸੀ । ਤੇ ਇਹ ਅੱਗੇ ਲੰਘਣ ਨੂੰ ਸੀ ਹੀ ਕਿ ਓਹ ਖੰਘੀ ਤੇ ਕਾੜ ਕਾੜ ਕਰਦੀ ਮੰਜੀ ਉਪਰ ਓਸ ਪਾਸਾ ਵੀ ਪਰਤਿਆ । ਇਹ ਦਾ ਦਿਲ ਓਥੇ ਹੀ ਬਹਿ ਗਿਆ ਤੇ ਦੜ ਵੱਟ ਕੇ ਪੰਜਾਂ ਮਿੰਟਾਂ ਲਈ ਛਹਿ ਜੇਹੀ ਵਿੱਚ ਅਹਿਲ ਖਲੋ ਗਇਆ । ਜਦ ਫਿਰ ਸੁਨਸਾਨ ਹੋ ਗਈ ਤੇ ਉਹਦੇ ਘੁਰਾੜੇ ਮਾਰਨ ਦੀ ਆਵਾਜ਼ ਆਣ ਲੱਗ ਪਈ ਤੇ ਸ਼ਾਂਤੀ ਨਾਲ ਸੁਖੀ ਸੁੱਤੀ ਦਿੱਸੀ, ਓਹ ਅੱਗੇ ਵਧਿਆ ਪਰ ਇਉਂ ਪੱਬਾਂ ਭਾਰ ਗਇਆ ਕਿ ਲਕੜੀ ਤੇ ਤਖਤੇ ਓਹਦੇ ਪੈਰਾਂ ਹੇਠ ਚੀਕਣ ਨਾਂਹ, ਆਖਰ ਇਉਂ ਕਾਤੂਸ਼ਾ ਦੇ ਬੂਹੇ ਪਹੁਤਾ। ਕੋਈ, ਆਵਾਜ਼ ਨਹੀਂ ਸੀ ਆਉਂਦੀ । ਉਹ ਅਗਲਬਨ ਜਾਗਦੀ ਸੀ, ਨਹੀਂ ਤਾਂ ਉਹਦੇ ਸਵਾਸਾਂ ਦੀ ਆਵਾਜ਼ ਤਾਂ ਆਉਂਦੀ । ਏਵੇਂ ਗੋਸ਼ੇ ਜਿਹੇ ਦੀ ਦੱਬੀ ਆਵਾਜ਼ ਵਿੱਚ ਜਦ ਓਸ ਬੁਲਾਇਆ———"ਕਾਤੂਸ਼ਾ !") ਓਹ ਕੁਦ ਕੇ ਉੱਠੀ ਤੇ ਬੰਦ ਦਰਵਾਜੇ ਵਿੱਚ ਦੀ ਹੀ ਓਹਦੀਆਂ ਮਿੰਨਤਾਂ ਕਰਨ ਲੱਗ ਪਈ ਜਿਵੇਂ ਖਫ਼ਾ ਹੋ ਕੇਕਹਿ ਰਹੀ ਸੀ, ਕਿ ਰੱਬ ਦੇ ਵਾਸਤੇ ਮੁੜ ਜਾ । ਪਰੰਤੂ ਨਿਖਲੀਊਧਵ

੧੮੪