ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠੀ ਸੀ ਜਿਵੇਂ ਉਸ ਨੂੰ ਪਤਾ ਨਹੀਂ ਪਇਆ ਲੱਗਦਾ ਕਿ ਕੀ ਕਰੇ ।ਉਹ ਮਸੇਂ ਖਿੜਕੀ ਤਕ ਅੱਪੜਿਆ ਹੀ ਸੀ ਕਿ ਉਸ ਉੱਪਰ ਤੱਕਿਆ । ਇਸ ਨੇ ਬਾਰੀ ਨੂੰ ਆਪਣੀ ਇਕ ਉਂਗਲੀ ਨਾਲ ਖਟ ਖਟਾਇਆ । ਬਿਨਾ ਇਹ ਜਾਚ ਕੀਤੇ ਦੇ ਕਿਸ ਖਿੜਕੀ ਖੱਟ ਖਟਾਈ ਹੈ ਉਹ ਓਸੇ ਵੇਲੇ ਕਮਰੇ ਵਿਚੋਂ ਬਾਹਰ ਨੂੰ ਦੌੜੀ, ਤੇ ਓਸ ਨੇ ਬਾਹਰਲੇ ਦਰਵਾਜੇ ਦੀ ਧੱਮ ਦੇ ਕੇ ਖੁਲ੍ਹਣ ਦੀ ਆਵਾਜ਼ ਸੁਣੀ । ਓਹ ਪਾਸੇ ਦੇ ਪੋਰਚ ਕੋਲ ਖੜਾ ਉਹਦੀ ਉਡੀਕ ਕਰ ਰਹਿਆ ਸੀ, ਜਿਉਂ ਓਹ ਆਈ ਓਸ ਨੇ ਬਿਨਾਂ ਕਿਸੇ ਗੱਲ ਬਾਤ ਕਰਨ ਦੇ ਓਹਨੂੰ ਆਪਣੀਆਂ ਬਾਹਾਂ ਵਿੱਚ ਇਕੱਠਾ ਕਰ ਲਇਆ । ਉਹ ਪਾਸੇ ਦੇ ਪੋਰਚ ਦੀ ਇਕ ਨੁੱਕਰ ਦੇ ਪਿੱਛੇ ਖੜੇ ਸਨ, ਉਸ ਥਾਂ ਥੀਂ ਸਾਰੀ ਬਰਫ ਗਲ ਚੁੱਕੀ ਸੀ, ਤੇ ਉਹਦਾ ਸਾਰਾ ਅੰਦਰ ਇਕ ਨ ਪੂਰੀ ਹੋਈ ਤੀਬਰ ਭੋਗ ਦੀ ਤੰਗ ਕਰਨ ਵਾਲੀ ਖਾਹਸ਼ ਨਾਲ ਭਰਿਆ ਪਇਆ ਸੀ । ਇੰਨੇ ਨੂੰ ਦਰਵਾਜਾ ਫਿਰ ਧੈਂ ਦੇ ਖੁੱਲ੍ਹਾ ਤੇ ਮੈਤਰੀਨਾ ਪਾਵ- ਪਾਵਲੋਵਨਾ ਦੀ ਆਵਾਜ਼ ਆਈ ਜਿਹੜੀ ਗੁੱਸੇ ਨਾਲ ਬੁਲਾ ਰਹੀ ਸੀ, "ਕਾਤੂਸ਼ਾ !"

ਓਹ ਆਪਣੇ ਆਪ ਨੂੰ ਮੁੜ ਉਹਦੀ ਜੱਫੀ ਥੀਂ ਚੀਰ ਕੇ ਨੌਕਰਾਨੀ ਦੇ ਕਮਰੇ ਵਿੱਚ ਚਲੀ ਗਈ, ਇਸ ਨੇ ਅੰਦਰ ਦੀ ਚਿਟਕਣੀ ਦੇ ਵੱਜਣ ਦੀ ਆਵਾਜ਼ ਸੁਣੀ ਤੇ ਫਿਰ ਸਭ ਤਰਫ ਚੁਪ ਹੋ ਗਈ, ਨਾਲੇ ਦੀਵੇ ਦੀ ਰੋਸ਼ਨੀ ਵੀ ਹਿੱਸ ਗਈ, ਸਿਰਫ ਧੁੰਧ ਰਹੀ ਤੇ ਨਦੀ ਦਾ ਸ਼ੋਰ ਰਹਿਆ । ਨਿਖਲੀਊਧਵ ਮੁੜ ਬਾਰੀ ਤੇ ਪਹੁਤਾ, ਕੋਈ ਨਦਰੀ ਨ ਆਇਆ, ਓਸ ਖੱਟ

੧੮੩