ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਓਹਦੀ ਛਾਤੀ ਵਿੱਚ ਇੰਨੇ ਜੋਰ ਨਾਲ ਧੜਕ ਰਹਿਆ ਸੀ ਕਿ ਓਹਦੀ ਆਵਾਜ਼ ਓਸ ਨੂੰ ਆਪ ਨੂੰ ਵਜਦੀ ਸੁਣਾਈ ਦੇ ਰਹੀ ਸੀ, ਸਾਹੋ ਸਾਹ ਹੋਇਆ ਹੋਇਆ ਸੀ, ਤੇ ਲੰਮੇ ਠੰਢੇ ਸਾਹ ਭਰ ਰਹਿਆ ਸੀ । ਨੌਕਰਾਨੀ ਦੇ ਕਮਰੇ ਵਿੱਚ ਦੀਵਾ ਜਗ ਰਹਿਆ ਸੀ ਤੇ ਕਾਤੂਸ਼ਾ ਡੂੰਘੀਆਂ ਸੋਚਾਂ ਵਿੱਚ ਪਈ ਆਪਣੇ ਸਾਹਮਣੇ ਏਵੇਂ ਸੱਖਣੀ ਦੇਖ ਰਹੀ ਸੀ । ਨਿਖਲੀਊਧਵ ਬੜਾ ਚਿਰ ਚੁੱਪ ਵੱਟੀ ਬਿਨਾ ਹਿੱਲਨ ਜੁੱਲਨ ਦੇ ਖਲੋਤਾ ਰਹਿਆ ਕਿ ਉਹ ਇਹਨੂੰ, ਜਦ ਓਹ ਇਹਨੂੰ ਨਹੀਂ ਸੀ ਵੇਖ ਰਹੀ, ਦੇਖਦਾ ਰਵ੍ਹੇ ਕਿ ਇਕੱਲੀ ਬੈਠੀ ਕੀ ਕਰੇਗੀ। ਇਕ ਦੋ ਮਿੰਟਾਂ ਲਈ ਓਹ ਉਸੀ ਤਰਾ ਬੈਠੀ ਰਹੀ, ਫਿਰ ਓਸ ਆਪਣੀਆਂ ਅੱਖਾਂ ਉੱਪਰ ਵਲ ਕੀਤੀਆਂ, ਕੁਛ ਮੁਸਕਰਾਈ ਤੇ ਫਿਰ ਓਸ ਆਪਣਾ ਸਿਰ ਇੰਝ ਅਜੀਬ ਤਰਜ਼ ਨਾਲ ਹਿਲਾਇਆ ਜਿਵੇਂ ਉਹ ਆਪਣੇ ਆਪ ਨੂੰ ਕਿਸੀ ਆਏ ਖ਼ਿਆਲ ਲਈ ਕੋਸ ਰਹੀ ਹੁੰਦੀ ਹੈ । ਫਿਰ ਆਪਣਾ ਪਾਸਾ ਪਰਤਾਇਆ ਤੇ ਦੋਵੇਂ ਬਾਹਾਂ ਲੰਮੀਆਂ ਮੇਜ਼ ਤੇ ਸੁਟ ਕੇ ਮੁੜ ਉਸੀ ਤਰਾਂ ਆਪਣੇ ਸਾਹਮਣੇ ਦੇਖਣ ਲੱਗ ਪਈ । ਓਹ ਖੜੋਤਾਂ ਰਹਿਆ ਤੇ ਉਸ ਵਲ ਤੱਕਦਾ ਰਹਿਆ ਤੇ ਇੰਨੀ ਚੁਪ ਸੀ ਕਿ ਬਸ ਅਣਵਰਜੀਆਂ, ਆਪਮੁਹਾਰੀਆਂ ਦੋ ਆਵਾਜ਼ਾਂ ਓਹਦੀ ਕੰਨੀ ਪੈ ਰਹੀਆਂ ਸਨ, ਇਕ ਤਾਂ ਓਹਦੇ ਆਪਣੇ ਦਿਲ ਦੇ ਧਕ ਧਕ ਵੱਜਣ ਦੀ ਆਵਾਜ਼ ਤੇ ਇਕ ਨਦੀ ਦੇ ਅਨੋਖੇ ਜੇਹੇ ਸੋਹਿਲੇ । ਓਸ ਛਾਈ ਧੁੰਧ ਦੇ ਹੇਠ ਚਲਦੀ ਨਦੀ ਦੀ ਸਿਤਹ ਦੇ ਉੱਪਰ ਯਖ਼ ਤੋੜਨ ਦੀ ਲਗਾਤਾਰ ਮਜੂਰੀ ਹੋ ਰਹੀ ਸੀ, ਤੇ ਕਿਸੀ ਦੇ ਪਾਸ਼ ਪਾਸ਼ ਹੋਣ———ਗਿਰਨ, ਟੁੱਟਣ ਤੇ ਨਾਲੇ ਕਿਸੀ ਦੇ ਰੋ ਰੋ ਸਾਹ ਭਰਨ, ਡੁਸਕਣ ਦੀਆਂ ਆਵਾਜ਼ਾਂ, ਯਖ਼ ਦੀਆਂ ਪਤਲੀਆਂ

੧੮੦