ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਵਲ ਮੁੜੀ ਤੇ ਮੁਸਕਰਾਈ । ਅੱਗੇ ਵਾਂਗ ਕਿਸੀ ਚਾ ਤੇ ਖੁਸ਼ੀ ਵਾਲੀ ਮੁਸਕੜੀ ਨਹੀਂ ਸੀ, ਇਹ ਮੰਦ ਜੇਹੀ ਹੱਸੀ ਇਕ ਤ੍ਰੇਹੀ ਡਰੀ, ਤੇ ਤਰਸ ਜੋਗ ਅਵੱਸਥਾ ਦੀ ਦਾਰਸ਼ਿਕ ਸੀ। ਉਹ ਮੁਸਕਰਾਹਟ ਸਾਫ ਕਹਿ ਰਹੀ ਸੀ ਕਿ ਜੋ ਕੁਛ ਵੀ ਉਹ ਕਰਨ ਲਈ ਆਇਆ ਹੈ ਉਹ ਪਾਪ ਹੈ । ਨਿਖਲੀਊਧਵ ਇਕ ਮਿੰਟ ਲਈ ਖੜਾ ਰਹਿਆ । ਹਾਲੇਂ ਵੀ ਆਪਣੇ ਮਨ ਨਾਲ ਲੜ ਕੇ ਉਹਦੀ ਜਿੱਤ ਦੀ ਸੰਭਾਵਨਾ ਹੋ ਸੱਕਦੀ ਸੀ । ਉਸ ਵੇਲੇ ਭੀ ਭਾਵੇਂ ਕਿੰਨੀ ਹੀ ਧੀਮੀ ਸੁਰ ਵਿੱਚ, ਉਹਦੇ ਉਸ ਨਾਲ ਸੱਚੇ ਦਿਵਯ ਪਿਆਰ ਦੀ ਆਵਾਜ਼ ਉਸਦੀ ਤੇ ਉਹਦੇ ਬੇਲੋਸ ਭਾਵਾਂ ਦੀ, ਤੇ ਉਹਦੀ ਜ਼ਿੰਦਗੀ ਦੀ ਸਫਾਰਸ਼ ਕਰ ਰਹੀ ਸੀ, ਤੇ ਇਕ ਹੋਰ ਆਵਾਜ਼ ਕਹਿ ਰਹੀ ਸੀ, "ਦੇਖੀ ਆਪਣੇ ਮਜ਼ੇ ਦਾ ਵੇਲਾ ਖੁੰਝਾ ਨ ਦੇਵੀਂ, ਜੀ ਆਪਣੀ ਆਈ ਭੋਗ ਬਿਲਾਸ ਦੀ ਘੜੀ ਵੰਝਾ ਨ ਦੇਵੀਂ" ਤੇ ਇਸ ਦੂਜੀ ਆਵਾਜ਼ ਨੇ ਪਹਿਲੀ ਆਵਾਜ਼ ਨੂੰ ਉੱਕਾ ਘੁਟ ਕੇ ਮਾਰ ਦਿੱਤਾ, ਕਰੜਾ ਦਿਲ ਕਰਕੇ ਉਸ ਵੱਲ ਵਧਿਆ ਤੇ ਉਸ ਵੇਲੇ ਇਕ ਹੌਲਨਾਕ ਤੇ ਬੇਮੁਹਾਰਾ ਇਕ ਕਾਮ ਦਾ ਬੁੱਲ੍ਹਾ ਉਹਨੂੰ ਚੜ੍ਹ ਗਇਆ ।

ਆਪਣੀ ਬਾਂਹ ਉਹਦੀ ਕਮਰ ਵਿੱਚ ਪਾ ਕੇ ਉਸਨੇ ਉਹਨੂੰ ਬਿਠਾ ਲਇਆ ।

"ਦਮਿਤ੍ਰੀ ਈਵਾਨਿਚ ! ਰੱਬ ਵਾਸਤੇ, ਮਿਹਰਬਾਨੀ ਕਰਕੇ ਮੈਨੂੰ ਜਾਣ ਦੇ", ਉਸ ਨੇ ਇਕ ਬੜੀ ਦਰਦ ਭਰੀ ਤਰਸ ਕਰਨ ਜੋਗ ਆਵਾਜ਼ ਵਿੱਚ ਕਹਿਆ "ਉਹ ! ਮੈਤਰੀਨਾ ਪਾਵਲੋਨਾ ਆ ਰਹੀ ਉ !" ਉਹ ਚੀਕੀ ਤੇ ਆਪਣੇ

੧੭੬