ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਵੀ ਨਿੱਕੀ ਮੋਟੀ ਆਵਾਜ਼ ਆਹਟ ਘਰ ਵਿਚ ਹੁੰਦੀ ਸੀ ਬੜੀ ਗੌਹ ਨਾਲ ਸੁਣਦਾ ਸੀ, ਤੇ ਉਮੈਦ ਕਰਦਾ ਸੀ, ਕਿ ਉਹਦੇ ਕਦਮਾਂ ਦੀ ਆਵਾਜ਼ ਓਹਨੂੰ ਹੁਣੇ ਆਵੇਗੀ । ਓਸ ਵੇਲੇ ਹੈਵਾਨ-ਇਨਸਾਨ ਨੇ ਨਾ ਸਿਰਫ ਆਪਣਾ ਉਸ ਵਿਚ ਬੈਠੇ ਸਿਰ ਉਪਰ ਚੁਕਿਆ ਹੋਇਆ ਸੀ ਬਲਕਿ ਓਹਦੇ ਅੰਦਰ ਦੇ ਰੂਹਾਨੀ ਬੰਦੇ ਨੂੰ ਜਿਹੜਾ ਉਹਦੇ ਪਹਿਲੇ ਆਵਣ ਵੇਲੇ ਤੇ ਅੱਜ ਸਵੇਰ ਵੇਲੇ ਵੀ ਜੀਂਦਾ ਸੀ, ਪੈਰਾਂ ਤਲੇ ਕੁਚਲ ਸੁਟਿਆ ਸੀ । ਓਹ ਖੌਫਨਾਕ ਹੈਵਾਨ ਓਸ ਵਿੱਚ ਪੂਰੀ ਤਰਾਂ ਤੇ ਸਭ ਥੀਂ ਉੱਚਾ ਹੁਕਮਰਾਨ ਸੀ ।

ਭਾਵੇਂ ਸਾਰਾ ਦਿਨ ਓਹ ਓਹਦਾ ਪਿੱਛਾ ਕਰਦਾ ਰਹਿਆ, ਪਰ ਓਸਨੂੰ ਇਕੱਲਾ ਮਿਲਣ ਦਾ ਕੋਈ ਸਮਾਂ ਓਹਨੂੰ ਨ ਮਿਲਿਆ। ਓਹ ਅਗਲਬਨ ਓਸ ਥੀਂ ਪਰੇ ਰਹਿਨਾ ਚਾਹੁੰਦੀ ਸੀ, ਪਰ ਸ਼ਾਮਾਂ ਵੇਲੇ ਓਹਨੂੰ ਨਿਖਲੀਊਧਵ ਦੇ ਨਾਲ ਵਾਲੇ ਕਮਰੇ ਵਿਚ ਜਰੂਰੀ ਜਾਣਾ ਪੈ ਗਇਆ ਸੀ । ਡਾਕਟਰ ਨੂੰ ਕਹਿਆ ਗਇਆ ਸੀ ਕਿ ਉਹ ਰਾਤ ਠਹਿਰ ਜਾਏ ਤੇ ਉਸ ਲਈ ਬਿਸਤਰਾ ਕਰਨਾ ਸੀ । ਜਦ ਇਹਨੂੰ ਆਵਾਜ਼ ਆਈ ਕਿ ਉਹ ਓਸ ਅੰਦਰ ਵੜੀ ਹੈ, ਨਿਖਲੀਊਧਵ ਵੀ ਮਗਰ ਹੀ ਵੜ ਗਇਆ, ਪੱਬਾਂ ਭਾਰ ਸਾਹ ਵੀ ਬੰਦ ਕਰ ਕੇ ਓਹ ਇਉਂ ਬਿੱਲੀ ਵਾਂਗ ਅੰਦਰ ਗਇਆ ਜਿਵੇਂ ਕੋਈ ਜੁਰਮ ਕਰਨ ਜਾਂਦਾ ਹੈ ।

ਓਸ ਵੇਲੇ ਉਹ ਸਿਰਹਾਣੇ ਨੂੰ ਨਵਾਂ ਉਛਾੜ ਚਾਹੜੇ ਰਹੀ ਸੀ, ਉਛਾੜ ਦੇ ਅੰਦਰ ਆਪਣੀਆਂ ਦੋਵੇਂ ਬਾਹਾਂ ਪਾ ਕੇ ਦੋਹਾਂ ਨੁਕਰਾਂ ਥੀਂ ਸਿੱਧਾ ਕਰ ਰਹੀ ਸੀ । ਇਹ ਕਰਦਿਆਂ ਹੀ

੧੭੫