ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/208

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਊਧਵ ਨੇ ਕੋਈ ਅਮੋਲਕ ਬਰਤਣ ਤੋੜ ਸੁਟਿਆ ਹੈ ਤੇ ਬੜੀ ਛੇਤੀ ਦੌੜ ਗਈ ।

ਓਹ ਖਾਣੇ ਵਾਲੇ ਕਮਰੇ ਵਿੱਚ ਆਇਆ । ਬੜੀਆਂ ਸੋਹਣੀਆਂ ਪੋਸ਼ਾਕਾਂ ਵਿੱਚ ਓਹਦੀਆਂ ਫੁਫੀਆਂ, ਉਨ੍ਹਾਂ ਦੇ ਘਰ ਦਾ ਡਾਕਟਰ, ਤੇ ਉਨ੍ਹਾਂ ਦੇ ਗਵਾਂਢੀ ਸਭ ਅੱਗੇ ਆ ਚੁਕੇ ਸਨ । ਸਭ ਕੋਈ ਸਹਿਜ ਸਧਾਰਨ ਹਾਲਤ ਵਿੱਚ ਬੈਠੇ ਸਨ, ਪਰ ਨਿਖਲੀਊਧਵ ਦੇ ਅੰਦਰ ਇਕ ਊਧਮ ਤੇ ਤੂਫਾਨ ਮਚ ਰਿਹਾ ਸੀ। ਉਹਨੂੰ ਹੋ ਰਹੀਆਂ ਗੱਲਾਂ ਵਿੱਚ ਕਿਸੀ ਵਲ ਧਿਆਨ ਨਹੀਂ ਸੀ ਤੇ ਓਹਨੂੰ ਕੁਝ ਸਮਝ ਨਹੀਂ ਸੀ ਪੈ ਰਹੀ ਉਹ ਸੁਣ ਹੀ ਨਹੀਂ ਰਿਹਾ ਸੀ । ਤੇ ਜਦ ਕੋਈ ਗੱਲ ਓਹਨੂੰ ਪੁਛੀ ਜਾਂਦੀ ਸੀ, ਓਹ ਏਵੇਂ ਪਤਾ ਜੇਹਾ ਜਵਾਬ ਦੇ ਦਿੰਦਾ ਸੀ । ਓਹਦਾ ਧਿਆਨ ਕਾਤੂਸ਼ਾ ਵਿੱਚ ਉਡਿਆ ਹੋਇਆ ਸੀ । ਓਹਨੂੰ ਆਖਰੀ ਚੁੰਮੀ ਦੀ ਜਿਹੜੀ ਹੁਣੇ ਦੇ ਕੇ ਆਇਆ ਸੀ, ਇਕ ਸੁਨਸੁਨੀ ਜੇਹੀ ਹੋ ਰਹੀ ਸੀ । ਓਹ ਇਸ ਅੰਦਰਲੀ ਭੜਕਣ ਵਿੱਚ ਹੋਰ ਕਿਸੇ ਪਾਸੇ ਰੁਜੂ ਹੀ ਨਹੀਂ ਹੋ ਸੱਕਦਾ ਸੀ। ਜਦ ਉਹ ਖਾਣੇ ਦੇ ਕਮਰੇ ਵਿੱਚ ਆਈ ਤਦ ਬਿਨਾਂ ਅੱਖਾਂ ਉੱਪਰ ਚੱਕੇ ਦੇ ਓਹਨੂੰ ਓਹਦਾ ਆਵਣਾ ਪਤਾ ਲੱਗ ਗਇਆ ਸੀ, ਤੇ ਓਸ ਆਪਣੇ ਆਪ ਨੂੰ ਮਜਬੂਰ ਕੀਤਾ ਕਿ ਉੱਪਰ ਅੱਖ ਚੱਕ ਕੇ ਓਸ ਵਲ ਨ ਤੱਕੇ ।

ਰੋਟੀ ਖਾਣ ਦੇ ਬਾਹਦ ਓਹ ਤੁਰਤ ਹੀ ਆਪਣੇ ਕਮਰੇ ਵਿੱਚ ਚਲਾ ਗਇਆ, ਤੇ ਬੜੇ ਚਿਰ ਤਕ ਕਮਰੇ ਵਿੱਚ ਹੀ ਉੱਪਰ ਤਲੇ ਬੜੇ ਜੋਸ਼ ਤੇ ਤਿਲਮਿਲੀ ਦੀ ਹਾਲਤ ਵਿੱਚ ਟਹਿਲਦਾ ਰਿਹਾ ।

੧੭੪